ਚੰਡੀਗੜ੍ਹ – ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਪੂਰੇ ਰਾਜ ਦੇ ਬਾਗਬਾਨੀ ਕਿਸਾਨਾਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਅਤੇ ਬਾਗਬਾਨੀ ਫਸਲਾਂ ਦੇ ਬੀਮਾ ਤਹਿਤ ਇਕ ਵਿਸ਼ੇਸ਼ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਦਾ ਐਲਾਨ ਕਰਨ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਦੀ ਫਸਲਾਂ ਨੂੱ ਪ੍ਰਤੀਕੂਲ ਮੌਸਮ ਅਤੇ ਕੁਦਰਤੀ ਆਪਦਾਵਾਂ ਦੇ ਕਾਰਣ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਡਾ. ਅਰਜੁਨ ਸਿੰਘ ਸੈਨੀ, ਬਾਗਬਾਨੀ ਵਿਭਾਗ ਦੇ ਸੰਯੁਕਤ ਨਿਦੇਸ਼ਕ ਡਾ. ਰਣਵੀਰ ਸਿੰਘ, ਡਾ. ਮਨੋਜ ਕੁਮਾਰ, ਬਾਗਬਾਨੀ ਵਿਭਾਗ ਦੇ ਉੱਪ-ਨਿਦੇਸ਼ਕ ਡਾ. ਮੋਹਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਿਸਾਨ ਮੌਜੂਦ ਸਨ।ਵਰਨਣਯੋਗ ਹੈ ਕਿ ਇਸ ਯੋਜਨਾ ਦੇ ਤਹਿਤ 14 ਸਬਜੀਆਂ (ਟਮਾਟਰ, ਪਿਆਜ, ਆਲੂ, ਫੁੱਲਗੋਭੀ, ਮਟਰ, ਗਾਜਰ, ਭਿੰਡੀ, ਲੋਕੀ, ਕਰੇਲਾ, ਬੈਂਗਨ, ਹਰੀ ਮਿਰਚ, ਸ਼ਿਮਲਾ ਮਿਰਚ, ਪੱਤਾ ਗੋਭੀ ਅਤੇ ਮੂਲੀ), ਦੋ ਮਸਾਲੇ (ਹਲਦੀ ਅਤੇ ਲਸਨ) ਅਤੇ ਚਾਰ ਫੱਲ (ਅੰਬ, ਕਿਨੂ, ਬੇਰ, ਅਮਰੂਦ) ਸਮੇਤ 20 ਫਸਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਹਿਸ ਯੋਜਨਾ ਦੇ ਤਹਿਤ ਸਬਜੀਆਂ ਦੇ ਲਈ 30,000 ਰੁਪਏ ਪ੍ਰਤੀ ਏਕੜ ਅਤੇ ਫੱਲਾਂ ਦੇ ਲਈ 40,00 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਬੀਮਾ ਰਕਮ ਹੋਵੇਗੀ ਅਤੇ ਕਿਸਾਨ ਦਾ ਅੰਸ਼ਦਾਨ ਬੀਮਾ ਰਕਮ ਦਾ ਸਿਰਫ 2.5 ਫੀਸਦੀ ਹੋਵੇਗਾ।