ਚੰਡੀਗੜ੍ਹ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ ‘ਤੇ ਵਿਭਾਗ ਦੇ ਪੋਸ਼ਣ ਕੈਲੇਂਡਰ-2021 ਦਾ ਉਦਘਾਟਨ ਕੀਤਾ।ਸ੍ਰੀਮਤੀ ਢਾਂਡਾ ਨੇ ਇਸ ਮੌਕੇ ‘ਤੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਭਾਗ ਵੱਲੋਂ ਚਲਾਈ ਜਾ ਰਹੀ ਪੋਸ਼ਣ ਮੁਹਿੰਮ ਨਾਲ ਸਬੰਧਿਤ ਜਾਣਕਾਰੀ ‘ਤੇ ਆਧਾਰਿਤ ਇਕ ਟੇਬਲ ਕੈਲੇਂਡਰ-2021 ਵੀ ਜਾਰੀ ਕੀਤਾ। ਉਨ੍ਹਾਂ ਨੇ ਦਸਿਆ ਕਿ ਇਹ ਟੇਬਲ ਕੈਲੇਂਡਰ ਸਾਰੇ ਆਂਗਨਵਾੜੀ ਕੇਂਦਰਾਂ ‘ਤੇ ਉਪਲਬਧ ਰਹੇਗਾ। ਇਸ ਪੋਸ਼ਣ ਕੈਲੇਂਡਰ ਵਿਚ ਬੱਚਿਆਂ ਦੇ ਸਹੀ ਪੋਸ਼ਣ ਤੇ ਆਹਾਰ ਅਤੇ ਸਿਹਤ ਨਾਲ ਸਬੰਧਿਤ ਸਹੀ ਜਾਣਕਾਰੀ ਦੇ ਨਾਲ-ਨਾਲ ਕੁੜੀਆਂ ਦੀ ਸਕੂਲੀ ਅਤੇ ਉੱਚੇਰੀ ਸਿਖਿਆ ਨੂੰ ਪੁਰਾ ਕਰਵਾਉਣ, ਕਿਸ਼ਰੀਆਂ ਨੂੰ ਜਾਗਰੁਕ ਕਰਨ, ਜਣੇਪਾ ਦੌਰਾਨ ਮਹਿਲਾਵਾਂ ਦੀ ਪੂਰੀ ਜਾਂਚ, ਸੰਤੁਲਿਤ ਆਹਾਰ ਅਤੇ ਉਨ੍ਹਾਂ ਨੂੰ ਲਗਣ ਵਾਲੇ ਟੀਕਿਆਂ ਦੇ ਬਾਰੇ ਵਿਚ ਜਾਣਕਾਰੀ ਉਪਲਬਧ ਕਰਵਾਈ ਗਈ ਹੈ।ਉਨ੍ਹਾਂ ਨੇ ਦਸਿਆ ਕਿ ਇਸ ਤੋਂ ਇਲਾਵਾ, ਇਸ ਕੈਲੇਂਡਰ ਵਿਚ ਅਨੀਮਿਆ ਨਾਲ ਸਬੰਧਿਤ ਅਤੇ ਬੱਚਿਆਂ ਵਿਚ ਹੋਰ ਬੀਮਾਰੀਆਂ ਤੋਂ ਬਚਾਅ ਲਈ ਜਾਣਾਰੀ ਵੀ ਉਪਲਬਧ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿਚ ਹਰ ਮਹੀਨੇ ਗ੍ਰਾਮੀਣ ਸਿਹਤ ਅਤੇ ਪੋਸ਼ਣ ਦਿਵਸ ਅਤੇ ਸਮੁਦਾਏ ਅਧਾਰਿਤ ਪੋ੍ਰਗ੍ਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿਚ ਬੁੱਚਿਆਂ ਦਾ ਵਜਨ ਅਤੇ ਲੰਬਾਈ ਮਾਪੀ ਜਾਂਦੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਆਂਗਨਵਾੜੀ ਕੇਂਦਰ ਜਰੂਰ ਭੇਜਣ।ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਮਹਾਨਿਦੇਸ਼ਕ ਰੇਣੂ ਐਸ. ਫੁਲਿਆ, ਸੰਯੁਕਤ ਨਿਦੇਸ਼ਕ ਰਾਜ ਬਾਲਾ ਕਟਾਰਿਆ ਤੇ ਪੂਨਮ ਰਮਣ ਦੇ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।