ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਸਥਿਤ ਇਤਿਹਾਸਕ ਸਮਾਰਕਾਂ ਅਤੇ ਵਿਰਾਸਤ ਦੀ ਜਾਣਕਾਰੀ ਨਾਲ ਲੈਸ ਕਿਤਾਬ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹਰ ਬੱਚੇ ਨੂੰ ਆਪਣੇ ਗੌਰਵਸ਼ਾਲੀ ਇਤਿਹਾਸ ਨਾਲ ਜਾਣੂੰ ਕਰਾਇਆ ਜਾ ਸਕੇ।ਮੁੱਖ ਮੰਤਰੀ ਪੰਚਕੂਲਾ ਵਿਚ ਬਨਣ ਵਾਲੇ ਰਾਜ ਪੱਧਰੀ ਅਜਾਇਬ ਘਰ ਦੇ ਸਬੰਧ ਵਿਚ ਇੱਥੇ ਆਯੋਜਿਤ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਜਾਣਕਾਰੀ ਬੱਚਿਆਂ ਤਕ ਪਹੁੰਚਾਉਣ ਦੇ ਲਈ ਹਰ ਸਕੂਲ ਵਿਚ ਇਤਿਹਾਸਕ ਹੈਰੀਟੇਜ ਕੋਰਨਰ ਬਨਾਉਣ ਦਾ ਕਦਮ ਕਾਰਗਰ ਸਾਬਤ ਹੋਵੇਗਾ। ਇਸ ਸਮਾਰਕ ਕੋਰਨਰ ਵਿਚ ਜਿੱਥੇ ਰਾਜ ਦੇ ਗੌਰਵਸ਼ਾਲੀ ਇਤਹਾਸ ਦਾ ਵੇਰਵਾ ਦਰਜ ਹੋਵੇਗਾ, ਉੱਥੇ ਹੀ ਇਤਹਾਸਕ ਸਮਾਰਕਾਂ ਦੀ ਜਾਣਕਾਰੀ ਵੀ ਹੋਵੇਗੀ। ਹਰ ਜਿਲ੍ਹੇ ਦੇ ਪ੍ਰਮੁੱਖ ਇਤਿਹਾਸਕ ਸਮਾਰਕਾਂ ਅਤੇ ਪੁਰਾਤੱਤਵ ਵਿਭਾਗ ਦੀ ਸੰਗ੍ਰਹਿਤ ਵਸਤੂਆਂ ਦੀ ਜਾਣਕਾਰੀ ਸੂਬੇ ਦੇ ਹਰ ਸਕੂਲ ਵਿਚ ਹੋਵੇਗੀ। ਸ਼ੁਰੂ ਵਿਚ 100 ਸਕਲਾਂ ਵਿਚ ਇਹ ਕੋਰਨਰ ਬਣਾਏ ਜਾਣਗੇ। ਬਾਅਦ ਵਿਚ ਸੂਬੇ ਦੇ ਸਾਰੇ ਸਕੂਲਾਂ ਵਿਚ ਇਹ ਕੋਰਨਰ ਸਥਾਪਿਤ ਕੀਤੇ ਜਾਣਗੇ। ਹਰ ਸਕੂਲ ਵਿਚ ਇਤਿਹਾਸਕ ਵਸਤੂਆਂ ਦੇ ਪ੍ਰਾਰੂਪ ਬਣਾ ਕੇ ਰੱਖੇ ਜਾਣਗੇ।ਸਕੂਲੀ ਸਿਲੇਬਸ ਵਿਚ ਇਤਿਹਾਸਕ ਜਾਣਕਾਰੀ ਨੂੰ ਜੋੜਨ ਦੀ ਦਿਸ਼ਾ ਵਿਚ ਵੀ ਵਿਭਾਗ ਕਾਰਜ ਕਰ ਰਿਹਾ ਹੈ। ਜਲਦੀ ਹੀ ਸਕਲੀ ਸਿਲੇਬਸ ਵਿਚ ਇਸ ਸਬੰਧ ਵਿਚ ਚੈਪਟਰ ਜੋੜ ਦਿੱਤਾ ਜਾਵੇਗਾ। ਇਸ ਸਬੰਧ ਵਚ ਇਤਿਹਾਸ ਸਬੰਧੀ ਅਧਿਆਪਕਾਂ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ।ਮੀਟਿੰਗ ਵਿਚ ਪਰਾਤੱਤਵ ਅਤੇ ਅਜਾਇਬ ਘਰ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਅਨੁਪ ਧਾਨਕ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਪੁਰਾਤੱਤਵ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਸ਼ੋਕ ਖੇਮਕਾ, ਮੁੱਖ ਮੰਤਰੀ ਦੀ ਉਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਪੁਰਾਤੱਤਵ ਵਿਭਾਗ ਦੀ ਨਿਦੇਸ਼ਕ ਮਨਦੀਪ ਕੌਰ ਪ੍ਰਮੁੱਖ ਰੂਪ ਨਾਲ ਮੌਜੂਦ ਰਹੇ।