ਫਰਿਜ਼ਨੋ (ਕੈਲੀਫੋਰਨੀਆ) 13 ਅਕਤੂਬਰ 2021-ਇਸ ਸਾਲ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਵਿੱਚ 3 ਅਮਰੀਕੀਆਂ ਦਾ ਨਾਮ ਵੀ ਜਿਕਰਯੋਗ ਹੈ। ਜਿਕਰਯੋਗ ਹੈ ਕਿ ਅਰਥ ਸ਼ਾਸਤਰ ਦੇ ਖੇਤਰ ਵਿੱਚ ਵੀ ਸ਼ਾਨਦਾਰ ਕਾਰਜਾਂ ਲਈ 2021 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। 2021 ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਲਈ 3 ਅਮਰੀਕੀ ਅਰਥਸ਼ਾਸਤਰੀਆਂ ਡੇਵਿਡ ਕਾਰਡ, ਜੋਸ਼ੁਆ ਡੀ. ਐਂਗ੍ਰਿਸਟ ਅਤੇ ਗਾਈਡੋ ਇਮਬੈਂਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ “ਕੁਦਰਤੀ ਪ੍ਰਯੋਗਾਂ” ਤੋਂ ਸਿੱਟੇ ਕੱਢਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ।
ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਇਹ ਅਰਥ ਸ਼ਾਸਤਰੀ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਡੀ. ਐਂਗ੍ਰਿਸਟ ਅਤੇ ਸਟੈਨਫੋਰਡ ਸੂਨੀਵਰਸਿਟੀ ਦੇ ਗੁਇਡੋ ਇੰਬੈਂਨਸ ਹਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ਵਿੱਚ ਨੇ ਅਨੁਭਵੀ ਕਾਰਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਕੈਨੇਡੀਅਨ ਮੂਲ ਦੇ ਡੇਵਿਡ ਕਾਰਡ ਨੂੰ ਘੱਟੋ ਘੱਟ ਉਜਰਤ, ਇਮੀਗ੍ਰੇਸ਼ਨ ਅਤੇ ਸਿੱਖਿਆ ਕਿਰਤ ਬਾਜ਼ਾਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਉਸਦੀ ਖੋਜ ਲਈ ਅੱਧਾ ਇਨਾਮ ਦਿੱਤਾ ਗਿਆ ਹੈ। ਜਦਕਿ ਦੂਜੇ ਅੱਧੇ ਇਨਾਮ ਨੂੰ ਮੈਸੇਚਿਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਐਂਗ੍ਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਈਡੋ ਇਮਬੈਂਸ ਨੂੰ ਮਿਲਿਆ ਹੈ।