ਚੰਡੀਗੜ੍ – ਹਰਿਆਣਾ ਦੇ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਰਾਜ ਵਿਚ ਬਿਜਲੀ ਦੇ ਘਰੇਲੂ ਕਨੈਕਸ਼ਨ 30 ਦਿਨਾਂ ਦੇ ਅੰਦਰ ਦਿੱਤੀ ਜਾਣਗੇ। ਇਸ ਤੋਂ ਇਲਾਵਾ, ਬਿਜਲੀ ਵਿਭਾਗ ਵੱਲੋਂ 7500 ਟਿਯੂਬਵੈਲ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ 3500 ਟਿਯੂਬਵੈਲ ਕਨੈਕਸ਼ਨ ਅਗਲੀ ਫਰਵਰੀ, 2021 ਤਕ ਜਾਰੀ ਕਰ ਦਿੱਤੇ ਜਾਣਗੇ।ਬਿਜਲੀ ਮੰਤਰੀ ਸ੍ਰੀ ਰਣਜੀਤ. ਸਿੰਘ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਕੁੱਲ 17500 ਕਨੈਕਸ਼ਨ ਦੇ ਲਈ ਬਿਨੈ ਕੀਤੇ ਗਏ ਸਨ। ਬਾਕੀ ਕਨੈਕਸ਼ਨਾਂ ਵਿਚ ਕਿਸਾਨਾਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਕਿਸਾਨਾਂ ਨੂੰ 3 ਸਟਾਰ ਮੋਟਰ ਬਾਜਾਰ ਤਿੋਂ ਖਰੀਦਣ ਦੀ ਛੋਟ ਦਿੱਤੀ ਗਈ ਹੈ ਅਤੇ ਇਹ ਕਨੈਕਸ਼ਨ ਵੀ ਜਲਦੀ ਲਗਾ ਦਿੱਤੇ ਜਾਣਗੇ।ਬਿਜਲੀ ਮੰਤਰੀ ਨੇ ਦਸਿਆ ਕਿ 31 ਮਾਰਚ, 2021 ਤਕ ਪੂਰੇ ਸੂਬੇ ਦੇ ਸਾਰੇ ਖਰਾਬ ਖੰਭਿਆਂ ਨੂੰ ਠੀਕ ਕੀਤਾ ਜਾਵੇਗਾ ਜਾਂ ਬਦਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਬਿਜਲੀ ਵਿਭਾਗ ਦੇ ਸਾਰੇ ਖੰਭਿਆਂ ਦੀ ਨਿਸ਼ਾਨਦੇਹੀ (ਮਾਰਕਿੰਗ) ਕੀਤੀ ਜਾਵੇਗੀ ਤਾਂ ਜੋ ਮੁੱਖ ਦਫਤਰ ਪੱਧਰ ਤੋਂ ਇੰਨ੍ਹਾਂ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਹੁਣ ਅਜਿਹੇ ਸਾਰੇ ਖੰਭਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾ ਦੀ ਦੁਰਵਰਤੋ ਨਾ ਹੋ ਸਕੇ। ਇਸ ਸਬੰਧ ਵਿਚ ਪਿਛਲੇ ਦਿਨਾਂ ਬਿਜਲੀ ਨਿਗਮਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਨਿਰਦੇਸ਼ ਦਿੱਤੇ ਗਏ ਕਿ 31 ਮਾਰਚ, 2021 ਤਕ ਸਾਰੇ ਖਰਾਬ ਖੰਬਿਆਂ ਨੂੰ ਠੀਕ ਕੀਤਾ ਜਾਵੇ ਜਾਂ ਉਨ੍ਹਾਂ ਬਦਲਿਆ ਜਾਵੇ। ਉਨ੍ਹਾਂ ਨੇ ਦਸਿਆ ਕਿ ਹੁਣ ਸੂਬੇ ਦੇ 5080 ਪਿੰਡਾਂ ਨੂੰ ਮਾਰਾ ਗਾਓ-ਜਗਮਗ ਗਾਓ ਯੋਜਨਾ ਦੇ ਤਹਿਤ 24 ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਲਗਭਗ 72 ਫੀਸਦੀ ਪਿੰਡਾਂ ਨੂੰ ਕਵਰ ਕਰ ਲਿਆ ਹੈ ਅਤੇ ਇਸ ਦੇ ਤਹਿਤ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ, ਗੁਰੂਗ੍ਰਾਮ, ਫਰੀਦਾਬਾਦ, ਸਿਰਸਾ, ਰਿਵਾੜੀ ਤੇ ਫਤਿਹਾਬਾਦ ਜਿਲ੍ਹਿਆਂ ਵਿਚ 24 ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਬਾਕੀ ਪਿੰਡਾਂ ਨੂੰ ਵੀ ਇਸ ਯੋਜਨਾ ਦੇ ਤਹਿਤ 24 ਘੰਟੇ ਬਿਜਲੀ ਦੀ ਸਪਲਾਈਕ ਜਾਵੇਗੀ।ਬਿਜਲੀ ਮੰਤਰੀ ਨੇ ਦਸਿਆ ਕਿ ਬਿਜਲੀ ਦੇ ਲਾਇਨ ਲਾਸ ਨੂੰ 30 ਫੀਸਦੀ ਤੋਂ ਘਟਾ ਕੇ 17 ਫੀਸਦੀ ਤਕ ਲਿਆਇਆ ਗਿਆ ਹੈ ਅਤੇ ਇਸ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਸਾਕਾਰਾਤਮਕ ਕਦਮ ਚੁੱਕੇ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਲਦੀ ਹੀ 3 ਤੋਂ 4 ਫੀਸਦੀ ਤਕ ਲਾਇਨ ਲਾਸਿਸ ਨੂੰ ਘੱਟ ਕੀਤਾ ਜਾਵੇਗਾ। ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਵਿਭਾਗ ਦੀ ਕਾਰਜ ਸਮਰੱਥਾ ਵਿਚ ਵਾਧਾ ਲਿਆਉਣ ਲਈ ਜਲਦੀ ਹੀ 200 ਐਸਡੀਓ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ ਤੇ ਕਰਨਾਲ ਵਿਚ ਸਮਾਰਟ ਮੀਟਰ ਲਗਾਉਣ ਦੇ ਲਈ ਪਾਇਲਟ ਪ੍ਰੋਜੈਕਟ ਸੰਚਾਲਿਤ ਹੈ ਜਿਸ ਨੂੰ ਬਾਅਦ ਵਿਚ ਰਾਜ ਦੇ ਹੋਰ ਸ਼ਹਿਰਾਂ ਵਿਚ ਲਾਗੁ ਕੀਤਾ ਜਾਵੇਗਾ। ਉਨ੍ਹਾਂ ਨੈ ਦਸਿਆ ਕਿ ਸਮਾਰਟ ਮੀਟਰ ਦੇ ਲਗਣ ਨਾਲ ਪਾਰਦਰਸ਼ਿਤਾ ਆਵੇਗੀ। ਹੁਣੇ 10 ਲੱਖ ਸਮਾਰਟ ਮੀਟਰਾਂ ਦਾ ਆਡਰ ਦਿੱਤਾ ਗਿਆ ਹੈ ਅਤੇ ਇੰਨ੍ਹਾਂ ਮੀਟਰਾਂ ਦੇ ਲਗਣ ਬਾਅਦ 20 ਲੱਖ ਹੋਰ ਮੀਟਰ ਮੰਗਵਾਏ ਜਾਣਗੇ।ਬਿਜਲੀ ਦੀ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਫੀਲਡ ਦੇ ਅਧਿਕਾਰੀਆਂ ਨੂੰ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਸਮੇਂ ਰਹਿੰਦੇ ਹੱਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਤਰ੍ਹਾ ਫੀਡਰਾਂ ਦੇ ਰੱਖ-ਰਖਾਵ, ਬ੍ਰੇਕਡਾਊਨ ਦੀ ਸਥਿਤੀ ਵਿਚ ਸਮੇਂ ‘ਤੇ ਮੁਰੰਮਤ ਕਰਨ ਦੇ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਖਪਤਕਾਰਾਂ ਨੂੰ ਜਲਦੀ ਤੋਂ ਜਲਦੀ ਬਿਜਲੀ ਦੀ ਸਪਲਾਈ ਉਪਲਬਧ ਕਰਵਾਈ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਬਿਜਲੀ ਵਿਭਾਗ ਨਵੇਂ ਸਾਲ ਤੋਂ ਬਿਜਲੀ ਖਪਤਕਾਰਾਂ ਨੂੰ ਚੰਗੀ ਤੇ ਬਿਹਤਰੀਨ ਸੇਵਾਵਾਂ ਦੇਣ ਦੇ ਪੂਰੇ ਯਤਨ ਕਰੇਗਾ।ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਨ੍ਹਾਂ ਨੇ ਨਵੇਂ ਸਾਲ 2021 ਦੀ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਕਿਹਾਾ ਕਿ ਨਵਾਂ ਸਾਲ ਦੇਸ਼ ਤੇ ਸੂਬੇ ਦੀ ਜਨਤਾ ਲਈ ਤਰੱਕੀ, ਖੁਸ਼ਹਾਲੀ ਦੇ ਨਾਲ-ਨਾਲ ਉਨ੍ਹਾਂ ਦੇ ਲਈ ਚੰਗਾ ਰਹੇ।