ਕੈਲੀਫੋਰਨੀਆ – ਅਮਰੀਕਾ ਵਿੱਚ ਉੱਚ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਮਿਊਨਿਟੀ ਕਾਲਜਾਂ ਨੂੰ ਟਿਊਸ਼ਨ ਮੁਕਤ ਬਣਾਉਣ ਦਾ ਵਾਅਦਾ ਕੀਤਾ ਹੈ। ਬਾਈਡੇਨ ਅਨੁਸਾਰ ਇਸ 21 ਵੀਂ ਸਦੀ ਵਿੱਚ ਦੇਸ਼ ਦੀਆਂ ਦੀਆਂ ਕਿੱਤਾਮੁਖੀ ਮੰਗਾਂ ਲਈ ਇੱਕ ਹਾਈ ਸਕੂਲ ਡਿਪਲੋਮਾ ਹੁਣ ਕਾਫ਼ੀ ਨਹੀਂ ਹੈ।ਇਸ ਲਈ ਬਾਈਡੇਨ-ਹੈਰਿਸ ਦੀ ਯੋਜਨਾ ਤਹਿਤ ਕਮਿਊਨਿਟੀ ਕਾਲਜਾਂ ਨੂੰ ਮੁਫਤ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਪਬਲਿਕ ਕਾਲਜ ਅਤੇ ਯੂਨੀਵਰਸਿਟੀਆਂ ,ਇੱਕ ਸਾਲ ਸਾਲ ਵਿੱਚ 125,000 ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਟਿਊਸ਼ਨ ਮੁਕਤ ਹੋਣਗੇ।ਸੈਨੇਟਰ ਚਾਰਲਸ ਸ਼ਚੂਮਰ ਨੇ ਵੀ ਬਾਈਡੇਨ ਨੂੰ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਅਮਰੀਕੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਵਿਚਲੇ ਬਾਈਡੇਨ ਸਹਿਯੋਗੀ ਲੋਕਾਂ ਨੇ ਵੀ ਕੁਝ ਸਮੇਂ ਤੋਂ ਨਵੇਂ ਪ੍ਰਸ਼ਾਸਨ ਦੁਆਰਾ ਉਠਾਏ ਜਾਣ ਵਾਲੇ ਇਸੇ ਤਰ੍ਹਾਂ ਦੇ ਉਪਾਅ ਲਈ ਦਬਾਅ ਪਾਇਆ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼ਚੂਮਰ ਨੇ ਵਿਦਿਆਰਥੀਆਂ ਦੇ ਕਰਜ਼ੇ ਨੂੰ ਖਤਮ ਕਰਨ ਦੀ ਮੰਗ ਕਰਦਿਆਂ, ਵਿਦਿਆਰਥੀਆਂ ਵੱਲ ਬਕਾਇਆ ਰੱਖੇ ਗਏ 90 ਬਿਲੀਅਨ ਡਾਲਰ ਵੱਲ ਇਸ਼ਾਰਾ ਕੀਤਾ ਸੀ। ਬਾਈਡੇਨ ਦੇ ਵੈਬਪੇਜ਼ ਅਨੁਸਾਰ ਇਹ ਸਾਰੇ ਪ੍ਰਸਤਾਵ ਰਾਜਾਂ ਦੇ ਨਾਲ ਸਕੂਲ ਪ੍ਰਬੰਧ ਅਤੇ ਸਟਾਫ ਦੀ ਭਾਈਵਾਲੀ ਵਿੱਚ ਲਾਗੂ ਕੀਤੇ ਜਾਣਗੇ।