ਫਿਰੋਜ਼ਪੁਰ – ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਵਿਚ ਮਾਰੇ ਗਏ ਹਜ਼ਾਰਾਂ ਭਾਰਤੀਆਂ ਦਾ ਬਦਲਾ ਲੈਣ ਲਈ ਸੌਂਹ ਚੁੱਕਣ ਵਾਲੇ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਪੂਰੇ 21 ਸਾਲ ਦੀ ਲੰਮੀ ਤਪੱਸਿਆ ਤੋਂ ਬਾਅਦ ਲੰਡਨ ਵਿਚ ਜਾ ਕੇ ਜਨਰਲ ਡਾਇਰ ਨੂੰ ਮਾਰ ਮੁਕਾਇਆ ਸੀ। ਸ਼ਹੀਦ ਊਧਮ ਸਿੰਘ ਦੀ ਇਸ ਬਹਾਦਰੀ ਨੇ ਭਾਰਤੀਆਂ ਦੇ ਸੀਨੇ ਚੌੜੇ ਕਰ ਦਿੱਤੇ ਸਨ। ਅੱਜ ਇਸ ਮਹਾਨ ਯੋਧੇ ਦੇ 122ਵੇਂ ਜਨਮ ਦਿਹਾੜੇ ‘ਤੇ ਫਿਰੋਜਪੁਰ ਵਿਖੇ ਸ਼ਹੀਦ ਨੂੰ ਯਾਦ ਕੀਤਾ ਗਿਆ।ਫਿਰੋਜ਼ਪੁਰ ਦੇ ਸ਼ਹੀਦ ਊਧਮ ਚੌਕ ਵਿਖੇ ਇਕੱਠੇ ਹੋਏ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਦੀ ਅਗਵਾਈ ਵਿੱਚ ਗੁਰਭੇਜ ਸਿੰਘ ਟਿੱਬੀ, ਹਰਭਗਵਾਨ ਕੰਬੋਜ, ਸੁੱਚਾ ਸਿੰਘ ਲੋਹਗੜ੍ਹ, ਬਲਜੀਤ ਸਿੰਘ ਜ਼ਿਲ੍ਹਾ ਅਟਾਰਨੀ, ਹਰਪ੍ਰੀਤ ਸਿੰਘ ਸ਼ੇਰਖਾਂ, ਗੁਰਨਾਮ ਸਿੱਧੂ, ਪਰਮਿੰਦਰ ਥਿੰਦ, ਹਰਜੀਤ ਲਾਹੌਰੀਆ, ਜਸਪਾਲ ਜੋਸਨ ਅਮਨਦੀਪ ਸਿੰਘ ਸਰਪੰਚ ਰੱਖੜੀ ਸਮੇਤ ਵੱਡੀ ਗਿਣਤੀ ਵਿਚ ਫਿਰੋਜਪੁਰ ਵਾਸੀਆਂ ਵੱਲੋਂ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦ ਊਧਮ ਸਿੰਘ ਦੀ ਸੋਚ ਤੇ ਚਲਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਬੋਲਦਿਆਂ ਭਗਵਾਨ ਸਿੰਘ ਸਾਮਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਡਾ ਫਰਜ਼ ਹੈ ਕਿ ਸ਼ਹੀਦਾਂ ਦੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖੀਏ। ਗੁਰਭੇਜ ਟਿੱਬੀ ਨੇ ਆਖਿਆ ਕਿ ਕੋਰੋਨਾ ਕਾਰਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਸ਼ਹੀਦ ਦਾ ਜਨਮ ਦਿਵਸ ਵੱਡੀ ਪੱਧਰ ‘ਤੇ ਨਹੀਂ ਮਨਾ ਸਕੇ। ਪਰ ਅਗਲੀ ਵਾਰ ਫਿਰ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਓਸੇ ਤਰ੍ਹਾਂ ਹੀ ਮਨਾਏ ਜਾਇਆ ਕਰਨਗੇ। ਇਸ ਮੌਕੇ ਹਾਜ਼ਿਰ ਸੰਗਤਾਂ ਵੱਲੋ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਮਾਰੇ ਗਏ।ਇਸ ਮੌਕੇ ਤੇ ਬਲਰਾਜ ਸਿੰਘ ਨੰਬਰਦਾਰ, ਪ੍ਰਦੀਪ ਰਾਣਾ ,ਸੁੰਦਰ ਲਾਲ ਸਰਪੰਚ, ਮਲਕੀਤ ਕੰਬੋਜ, ਮਲਕੀਤ ਸਿੰਘ ਸਰਪੰਚ, ਡਾਕਟਰ ਸੁਖਦੇਵ ਸਿੰਘ, ਸ਼ਬੇਗ ਸਿੰਘ ਰੱਖੜੀ, ਮਲੂਕ ਸਿੰਘ, ਸੁਖਬੀਰ ਸਿੰਘ ਬਾਠ, ਕੌਸਲਰ ਮਨਮੀਤ ਸਿੰਘ, ਕੰਵਰਜੀਤ ਜੈਂਟੀ, ਸੁਰਜੀਤ ਸਿੰਘ ਸਰਪੰਚ, ਜਸਵੰਤ ਸਿੰਘ, ਅਵਤਾਰ ਸਿੰਘ ਜੋਸਨ, ਧੰਜੂ ਟਰੈਵਲਰ ਆਦਿ ਹਾਜ਼ਿਰ ਸਨ।