ਵਾਸ਼ਿੰਗਟਨ – ਅਮਰੀਕਾ ‘ਚ ਡੈਮੋਕਰੇਟਿਕ ਨੈਸ਼ਨਲ ਕੈਕਸ ਦੇ ਡਿਪਟੀ ਚੇਅਰਮੈਨ ਡੌਨਲਡ ਨਾਰਕ੍ਰਾਸ ਦੀ ਅਗਵਾਈ ਵਾਲੇ ਕਾਂਗਰਸੀਆਂ ਨੇ ਅੰਤਰਰਾਸ਼ਟਰੀ ਪ੍ਰੈਸ ਵਿੱਚ ਪੰਜਾਬ ਵੱਲੋਂ ਦਿੱਲੀ ਵੱਲ੍ਹ ਸ਼ਾਂਤਮਈ ਤਰੀਕੇ ਵਧ ਰਹੇ ਕਿਸਾਨਾਂ ‘ਤੇ ਜਲ ਤੋਪਾਂ, ਬੈਰੀਕੇਡਿੰਗ ਆਦਿ ਦਾ ਬਹੁਤ ਗੰਭੀਰ ਨੋਟਿਸ ਲੈਂਦਿਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਹਿਮਾਇਤ ਕੀਤੀ ਜੋ ਇਸ ਸਮੇਂ ਖੇਤੀਬਾੜੀ ਕਾਨੂੰਨਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਭਾਰਤੀ ਕਿਸਾਨ ਆਪਣੀ ਆਰਥਿਕਤਾ ‘ਤੇ ਹਮਲ ਆਪਣੀ ਆਰਥਿਕ ਸੁਰੱਖਿਆ ‘ਤੇ ਹਮਲਾ ਮੰਨਦੇ ਹਨ। ਜਿਸ ‘ਚ ਭਾਰਤੀ – ਅਮਰੀਕੀ ਲੇਡੀ ਕਾਂਗਰਸਮੈਨ ਪ੍ਰਮਿਲਾ ਜਯਪਾਲ ਵੀ ਸ਼ਾਮਲ ਹੈ।ਅਮਰੀਕੀ ਕਾਂਗਰਸੀਆਂ ਨੇ 23 ਦਸੰਬਰ ਨੂੰ ਲਿਖੀ ਇਸ ਚਿੱਠੀ ‘ਚ ਕਿਹਾ ਕਿ ਇਹ ਲੈਟਰ ਪੰਜਾਬ ਨਾਲ ਜੁੜੇ ਸਿੱਖ ਅਮਰੀਕੀਆਂ ਲਈ ਵੀ ਖਾਸ ਚਿੰਤਾ ਜ਼ਾਹਰ ਕਰਦਾ ਹੈ, ਹਾਲਾਂਕਿ ਇਸ ਨਾਲ ਹੋਰ ਭਾਰਤੀ ਅਮਰੀਕੀਆਂ ਉੱਤੇ ਵੀ ਭਾਰੀ ਅਸਰ ਪੈਂਦਾ ਹੈ। ਬਹੁਤ ਸਾਰੇ ਸਿੱਖ ਅਮਰੀਕੀ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪੰਜਾਬ ਵਿਚ ਜੱਦੀ ਜ਼ਮੀਨ ਹੈ ਅਤੇ ਉਹ ਭਾਰਤ ਵਿਚ ਆਪਣੇ ਪਰਿਵਾਰਾਂ ਦੀ ਭਲਾਈ ਲਈ ਚਿੰਤਤ ਹਨ। ਉਨ੍ਹਾਂ ਪੋਂਪੀਓ ਨੂੰ ਬੇਨਤੀ ਕੀਤੀ ਕਿ ‘ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਵਿਦੇਸ਼ਾਂ ਵਿੱਚ ਰਾਜਨੀਤਿਕ ਭਾਸ਼ਣ ਦੀ ਆਜ਼ਾਦੀ ਪ੍ਰਤੀ ਸੰਯੁਕਤ ਰਾਜ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰੋ।’