ਸਰੀ – ਨਨਾਈਮੋ ਵਿਚ ਕੋਵਿਡ-19 ਸੰਬੰਧੀ ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਰਾਤ ਸਮੇਂ ਪਾਰਟੀ ਕਰ ਰਹੇ 11 ਨੌਜਵਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ ਅਤੇ ਹਰ ਨੌਜਵਾਨ ਨੂੰ 230 ਡਾਲਰ ਦੀ ਟਿਕਟ ਜਾਰੀ ਕੀਤੀ ਗਈ ਹੈ।ਨੈਨੈਮੋ ਆਰਸੀਐਮਪੀ ਦੇ ਬੁਲਾਰੇ ਕਾਂਸਟੇਬਲ ਗੈਰੀ ਓ ਬ੍ਰਾਇਨ ਨੇ ਦੱਸਿਆ ਹੈ ਕਿ ਡੋਵਰ ਬੇਅ ਹਾਈ ਸਕੂਲ ਦੀ ਪਾਰਕਿੰਗ ਲੌਟ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੂੰ ਵੇਖਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਪਾਰਟੀ ਰੋਕਣ ਲਈ ਹਦਾਇਤ ਕੀਤੀ।ਪਰ ਕੁਝ ਸਮੇਂ ਬਾਅਦ ਜਦ ਪੁਲਿਸ ਨੇ ਦੁਬਾਰਾ ਆ ਦੇਖਿਆ ਤਾਂ ਇਕੱਠ ਹੋਰ ਵੀ ਵੱਡਾ ਹੋ ਚੁੱਕਾ ਸੀ ਅਤੇ ਉੱਥੇ ਗੱਡੀਆਂ ਗਿਣਤੀ ਵੀ ਵਧ ਗਈ ਸੀ। ਇਹਨਾਂ ਨੌਜਵਾਨਾਂ ਨੇ ਮਾਸਕ ਵੀ ਨਹੀਂ ਪਹਿਨੇ ਸਨ ਅਤੇ ਸੋਸ਼ਲ ਡਿਸਟੈਨਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਦਿਲਚਸਪ ਗੱਲ ਇਹ ਰਹੀ ਕਿ ਟਿਕਟ ਹਾਸਿਲ ਕਰਦੇ ਸਮੇਂ ਇਹ ਨੌਜਵਾਨ ਬਹੁਤ ਹੀ ਸਤਿਕਾਰ ਨਾਲ ਪੇਸ਼ ਆਏ। ਪੁਲਿਸ ਅਨੁਸਾਰ 11 ਨੌਜਵਾਨਾਂ ਨੂੰ ਕੋਵਿਡ-19 ਸੁਰੱਖਿਆ ਐਕਟ ਦੀ ਧਾਰਾ 14 ਅਧੀਨ ਜੁਰਮਨਾ ਕੀਤਾ ਗਿਆ ਹੈ।