ਫਿਰੋਜ਼ਪੁਰ ਚ ਵੱਧ ਰਹੀ ਗੁੰਡਾਗਰਦੀ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ
ਫਿਰੋਜ਼ਪੁਰ – ਜਿਲ੍ਹਾ ਫਿਰੋਜ਼ਪੁਰ ਦੇ ਅਧੀਨ ਥਾਣਾ ਸਿਟੀ ਫਿਰੋਜ਼ਪੁਰ ਸਹਿਰ ‘ਚ ਸ਼ਰੇਆਮ ਗੁੰਡਾਗਰਦੀ ਤੇ ਗੁੰਡਿਆਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਕਾਰਨ ਜ਼ਿਲ੍ਹਾ ਗੈਂਗ ਲੇਡ ਬਣਦਾ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਇਹ ਸਾਰਾ ਕੁਝ ਦੇਖ ਰਹੀ ਤੇ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ ।ਫਿਰੋਜ਼ਪੁਰ ਸ਼ਹਿਰ ਵਿੱਚ ਆਏ ਦਿਨ ਚੱਲਦੀ ਗੋਲ਼ੀਬਾਰੀ ਦੇ ਇਕ ਹੋਰ ਮਾਮਲੇ ‘ਚ ਸੋਮਵਾਰ ਦੇਰ ਸ਼ਾਮ ਸ਼ਹਿਰ ਦੀ ਬਸਤੀ ਭੱਟੀਆਂ ਵਾਲੀ ਫਾਟਕ ਦੇ ਕੋਲ ਹਥਿਆਰਬੰਦ ਹਮਲਾਵਰਾਂ ਵੱਲੋਂ ਇਕ ਕਾਰ ਸਵਾਰ ‘ਤੇ ਸਰੇਆਮ ਉਸ ਵੇਲੇ ਗੋਲ਼ੀਆਂ ਚਲਾ ਦਿੱਤੀਆਂ ਜਦੋਂ ਉਹ ਸਰਹੱਦੀ ਕਸਬਾ ਮਮਦੋਟ ਤੋਂ ਆਪਣੀ ਡਿਉਟੀ ਤੋਂ ਵਾਪਸ ਆ ਰਿਹਾ ਸੀ।ਜਾਨਕਾਰੀ ਅਨੁਸਾਰ ਨਵਦੀਪ ਸ਼ਰਮਾ ਕਸਬਾ ਮਮਦੋਟ ਤੋਂ ਆਪਣੀ ਡਿਉਟੀ ਤੋਂ ਵਾਪਸ ਆ ਰਿਹਾ ਸੀ ਕਿ ਕੁਝ ਅਣਪੁਛਾਤੇ ਵਿਅਕਤੀਆਂ ਨੇ ਗੱਡੀ ਸਮੇਤ ਫਾਟਕ ‘ ਤੇ ਰੋਕ ਲਿਆ ਗਿਆ । ਉਸ ਨਾਲ ਭੱਦੀ ਸ਼ਬਦਾਵਲੀ ਵਰਤ ਕੇ ਸ਼ਰੇਆਮ ਪਿਸਤੌਲ ਨਾਲ ਉਸ ‘ ਤੇ 3-4 ਫਾਇਰ ਕੀਤੇ ਜਿਸ ਕਾਰਨ ਉਸ ਦੀ ਪਿੱਠ ‘ਤੇ ਦੋ ਗੋਲੀਆਂ ਅਤੇ ਇੱਕ ਗੋਲ਼ੀ ਲੱਤ ‘ਤੇ ਵੱਜੀ ਹੈ ਗੰਭੀਰ ਰੂਪ ‘ ਚ ਜ਼ਖਮੀ ਹੋ ਗਿਆ , ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਰੈਫਰ ਕਰ ਦਿੱਤਾ ਗਿਆ , ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ।ਜਿਥੋਂ ਉਸ ਦੀ ਹਾਲਤ ਗੰਭੀਰ ਵੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਥਾਣਾ ਸਿਟੀ ਪੁਲੀਸ ਮੌਕੇ ‘ਤੇ ਪਹੁੰਚ ਗਈ।ਇਸ ਮੌਕੇ ਸਥਾਨਕ ਹਸਪਤਾਲ ਵਿੱਖੇ ਪਹੁੰਚੇ ਜ਼ਖ਼ਮੀ ਨਵਦੀਪ ਸ਼ਰਮਾ ਦੇ ਰਿਸ਼ਤੇਦਾਰ ਅਮਨ ਸ਼ਰਮਾ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਨਵਦੀਪ ਸ਼ਰਮਾ ਸਰਹੱਦੀ ਕਸਬਾ ਮਮਦੋਟ ਸਥਿਤ ਆਪਣੇ ਏਜੰਸੀ ਤੋਂ ਵਾਪਸ ਆ ਰਿਹਾ ਸੀ ਕਿ ਬਸਤੀ ਭੱਟੀਆਂ ਵਾਲੀ ਦੇ ਫਾਟਕ ਕੋਲ ਕੁਝ ਹਮਲਾਵਰਾਂ ਉਸ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਗੰਭੀਰ ਜ਼ਖ਼ਮੀ ਹਾਲਤ ਵਿੱਚ ਨਵਦੀਪ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ।ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੀ ਹਦੂਦ ਅੰਦਰ ਬੀਤੇ ਪੰਦਰਾਂ ਦਿਨਾਂ ਵਿਚ ਇਹ ਗੋਲੀਬਾਰੀ ਦੀ ਚੌਥੀ ਘਟਨਾ ਹੈ, ਪਿਛਲੀਆਂ ਸਾਰੀਆਂ ਵਾਰਦਾਤਾਂ ਵਿਚ ਹਮਲਾਵਰ ਪੁਲਿਸ ਦੀ ਪਹੁੰਚ ਤੋਂ ਦੂਰ ਹਨ।ਦੱਸਣਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਲਾਅ ਐਂਡ ਆਰਡਰ’ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਗੈਂਗਲੈਂਡ ਵੱਲੋਂ ਸ਼ਰ੍ਹੇਆਮ ਸ਼ਹਿਰ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਵਿੱਚ ਹੈ ਉਥੇ ਹੀ ਸ਼ਹਿਰੀ ਹਲਕਾ ਵਿਧਾਇਕ ਇਹ ਸਾਰਾ ਕੁਝ ਦੇਖਦੇ ਹੋਏ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਚ ਅਸਮਰੱਥ ਦਿਖਾਈ ਦੇ ਰਹੇ ਹਨ।