ਐਸ ਪੀ ਐਚ ਬਲਬੀਰ ਸਿੰਘ ਅਤੇ ਐਸ ਐਮ ਓ ਵਿਨੀਤਾ ਭੁੱਲਰ ਨੇ ਝੰਡੀ ਦੇ ਕੀਤੀ ਰਵਾਨਾ
ਫਿਰੋਜ਼ਪੁਰ – ਲੋਕ ਸੇਵਾ ਨੂੰ ਸਮਰਪਿਤ ਨਿਰਭਉ ਨਿਰਵੈਰੁ ਸੇਵਾ ਸੁਸਾਇਟੀ ਕੁੱਲਗੜ੍ਹੀ ਜਿਸਨੇ ਸਮਾਜ ਸੇਵਾ ਲਈ ਬੁਹਤ ਸਾਰੇ ਕਾਰਜ ਕੀਤੇ ਹਨ ਤੇ ਅੱਗੇ ਵੀ ਸਮਝ ਭਲਾਈ ਲਈ ਯਤਨਸ਼ੀਲ ਇਸ ਸੁਸਾਇਟੀ ਵਲੋਂ ਅੱਜ ਇਕ ਫ਼ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤਾ ਹੈ ਜਿਸਨੂੰ ਬਲਬੀਰ ਸਿੰਘ ਐਸ ਪੀ ਐਚ ਫਿਰੋਜ਼ਪੁਰ ਅਤੇ ਡਾਕਟਰ ਵਿਨੀ ਤਾ ਭੁੱਲਰ ਐਸ ਐਮ ਓ ਫਿਰੋਜ਼ਸ਼ਾਹ ਨੇ ਝੰਡੀ ਦੇਕੇ ਰਸਮੀ ਤੌਰ ਤੇ ਰਵਾਨਾ ਕੀਤਾ ਇਸ ਸਮੇਂ ਕੌਰਜੀਤ ਸਿੰਘ ਢਿੱਲੋਂ , ਗੁਰਬਚਨ ਸਿੰਘ ਸੰਧੂ , ਰਜਿੰਦਰ ਸਿੰਘ ਸੰਧੂ, ਪੱਤਰਕਾਰ ਸੁਖਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਬੱਧਣੀ , ਹਰਜੀਤ ਸਿੰਘ ਗਿੱਲ , ਅਰਸ਼ਦੀਪ ਸਿੰਘ ਬਰਾੜ ਅਦਿ ਵੀ ਉਹਨਾਂ ਦੇ ਨਾਲ਼ ਸਨ ਇਹ ਐਂਬੂਲੈਂਸ ਸੇਵਾ ਸਵਰਗਵਾਸੀ ਜਗਦੇਵ ਸਿੰਘ ਸੰਧੂ ਦੇ ਪਰਿਵਾਰ ਵੱਲੋ ਓਸਦੀ ਯਾਦ ਚ ਸ਼ੁਰੂ ਕੀਤੀ ਗਈ ਹੈ ਜਿਸਨੂੰ ਸ਼ੁਰੂ ਕਰਨ ਵਿਚ ਕੋਰਜੀਤ ਸਿੰਘ ਢਿੱਲੋਂ ਫਿਰੋਜ਼ਸ਼ਾਹ , ਗੁਰਬਾਜ਼ ਸਿੰਘ ਬਸਤੀ ਟੁਰਨੇ ਵਾਲੀ , ਸੁਖਬੀਰ ਸਿੰਘ ਸੰਧੂ ਦਾ ਵਿਸੇਸ਼ ਯੋਗਦਾਨ ਪਾਇਆ ਐਂਬੂਲੈਂਸ ਨੂੰ ਨਿਰਭਉ ਨਿਰਵੈਰੁ ਸੇਵਾ ਸੁਸਾਇਟੀ ਸਮੁੱਚੇ ਇਲਾਕਾ ਨਿਵਾਸੀ ਅਤੇ ਪਿੰਡ ਕੁੱਲਗੜ੍ਹੀ ਦੇ ਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਸੜਕ ਹਾਦਸਿਆਂ ਚ ਜ਼ਖ਼ਮੀ ਲੋਕਾਂ ਅਤੇ ਐਮਰਜੈਂਸੀ ਹਾਲਤ ਵਿੱਚ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇਵੇਗੀ ਕਿਸੇ ਨਿਜ਼ੀ ਝਗੜੇ ਚ ਜਖਮੀ ਲਈ ਇਹ ਸੇਵਾ ਨਹੀਂ ਦਿੱਤੀ ਜਾਵੇਗੀ ਸਿਰਫ ਜਰੂਰੀ ਹਾਲਤਾਂ ਵਿਚ ਲੋੜਵੰਦਾਂ ਦੀ ਸੇਵਾ ਕੀਤੀ ਜਾਵੇਗੀ ਜਿਹਨਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾਵੇਗਾ ਇਸ ਫ਼ਰੀ ਐਬੂਲੈਂਸ ਸ਼ੁਰੂ ਕਰਨ ਸਮੇ ਐਸ ਪੀ ਐਚ ਬਲਵੀਰ ਸਿੰਘ ਅਤੇ ਐਸ ਐਮ ਓ ਵਨੀਤਾ ਭੁੱਲਰ ਨੇ ਨਿਰਭਓ ਨਿਰਵੈਰ ਸੇਵਾ ਸੁਸਾਇਟੀ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਸਦਾ ਸਮੁੱਚੇ ਇਲਾਕੇ ਨੂੰ ਫਾਇਦਾ ਹੋਵੇਗਾ। ਸਮਾਗਮ ਦੌਰਾਨ ਪਿੰਡ ਵਾਸੀਆਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਮਨਪ੍ਰੀਤ ਸਿੰਘ ਕਰਮੂਵਾਲਾ ਹੋਪ ਹਾਊਸ ਵੈਲਫੇਅਰ ਸੁਸਾਇਟੀ, ਗੁਰਵਿੰਦਰ ਸਿੰਘ ਗੋਰਾ ਮੀਰੀ ਪੀਰੀ ਸੁਸਾਇਟੀ ਸੁਰ ਸਿੰਘ, ਗੁਰਨੇਕ ਸਿੰਘ ਸਾਬਕਾ ਸਰਪੰਚ, ਸੁਖਚਰਨ ਸਿੰਘ ਖੋਸਾ, ਬਲਕਰਨ ਸਿੰਘ ਸੰਧੂ, ਜਗਤਾਰ ਸਿੰਘ ਸਰਪੰਚ, ਸੁਖਚੈਨ ਸਿੰਘ, ਜਰਨੈਲ ਸਿੰਘ ਰੀਡਰ, ਏ ਐਸ ਆਈ ਬਲਵੀਰ ਸਿੰਘ, ਭਗਵੰਤ ਸਿੰਘ, ਪਰਵਿੰਦਰ ਸਿੰਘ ਸੰਧੂ, ਰਜਵੰਤ ਸਿੰਘ ਸੰਧੂ, ਰਮਨਦੀਪ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਸੰਦੀਪ ਪਾਲ ਸਿੰਘ ਸੰਧੂ, ਬਖਸ਼ੀਸ ਸਿੰਘ, ਡਾ ਸਵਰਨ ਸਿੰਘ, ਅੰਗਰੇਜ ਸਿੰਘ, ਡ ਗੁਰਸੇਵਕ ਸਿੰਘ, ਡ ਜਗਤਾਰ ਸਿੰਘ, ਡ ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਸਾਬਕਾ ਪੰਚ, ਹਰਮਨਦੀਪ ਸਿੰਘ, ਸ਼ੁਬੇਗ ਸਿੰਘ, ਪਰਮਜੀਤ ਸਿੰਘ ਸਰਪੰਚ, ਅਮਨਦੀਪ ਸਿੰਘ ਮੰਮਪੀ, ਜਗਦੀਪ ਸਿੰਘ ਸੰਧੂ, ਹਰਜਿੰਦਰ ਸਿੰਘ ਜਿੰਦਾ, ਏ ਅਨ ਐਮ ਰਾਜਵਿੰਦਰ ਕੌਰ, ਜਸਬੀਰ ਕੌਰ, ਕੁਲਵਿੰਦਰ ਕੌਰ, ਗ਼ੁਰੇਕ ਸੰਧੂ, ਅਮਨਾ ਸੰਧੂ, ਆਦਿ ਹਾਜਰ ਸਨ।