ਨਵੀਂ ਦਿੱਲੀ, 28 ਮਈ ਕੋਰੋਨਾ ਵਾਇਰਸ ਦੇ ਦਰਮਿਆਨ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਪਰੋਗ੍ਰਾਮ ਦਾ ਐਲਾਨ ਹੋ ਗਿਆ ਹੈ| ਦੋਵਾਂ ਦੇਸ਼ਾਂ ਵਿਚਾਲੇ 3 ਦਸੰਬਰ 2020 ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ| ਸੀਰੀਜ਼ ਦਾ ਪਹਿਲਾ ਟੈਸਟ ਮੈਚ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ| ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਐਡੀਲੇਡ ਵਿੱਚ 11 ਦਸੰਬਰ ਤੋਂ ਖੇਡਿਆ ਜਾਵੇਗਾ, ਜੋ ਡੇ-ਨਾਈਟ ਫਾਰਮੈਟ ਵਿੱਚ ਹੋ ਸਕਦਾ ਹੈ| ਭਾਰਤ ਨੇ ਅਜੇ ਤਕ ਸਿਰਫ ਇਕ ਹੀ ਡੇ-ਨਾਈਟ ਟੈਸਟ ਮੈਚ ਖੇਡਿਆ ਹੈ| ਬੰਗਲਾਦੇਸ਼ ਖਿਲਾਫ ਖੇਡੇ ਗਏ ਇਸ ਇਤਿਹਾਸਕ ਡੇ-ਨਾਈਟ ਮੈਚ ਵਿੱਚ ਭਾਰਤ ਨੇ ਬਾਜੀ ਮਾਰੀ ਸੀ| ਆਸਟ੍ਰੇਲੀਆ ਦੀ ਜ਼ਮੀਨ ‘ਤੇ ਭਾਰਤ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਟੈਸਟ ਕ੍ਰਿਕਟ ਖੇਡੇਗਾ| ਕ੍ਰਿਸਮਸ ਦੇ ਅਗਲੇ ਦਿਨ ਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਮੇਲਬਰਨ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ, 26 ਦਸੰਬਰ ਨੂੰ ਹੋਣ ਵਾਲਾ ਇਹ ਬਾਕਸਿੰਗ ਡੇ-ਟੈਸਟ ਮੈਚ ਹੋਵੇਗਾ| ਉਥੇ ਹੀ ਨਵੇਂ ਸਾਲ ਤੇ 3 ਜਨਵਰੀ ਤੋਂ ਸੀਰੀਜ ਦਾ ਚੌਥਾ ਅਤੇ ਆਖਰੀ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ|