ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਵੱਖ-ਵੱਖ ਘਟਨਾਵਾਂ ਵਿਚ ਫਤਿਹਾਬਾਦ ਅਤੇ ਸਿਰਸਾ ਜਿਲ੍ਹੇ ਤੋਂ ਨਸ਼ੀਲੇ ਪਦਾਰਥ ਤਸਕਰੀ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗਿਰਫਤਾਰ ਉਨ੍ਹਾਂ ਦੇ ਕਬਜੇ ਤੋਂ 145 ਕਿਲੋ 500 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਕੀਤਾ ਹੈ। ਫਤਿਹਾਬਾਦ ਵਿਚ ਜਦੋਂ ਇਕ ਪੁਲਿਸ ਟੀਮ ਗਸ਼ਤ ਦੇ ਦੌਰਾਨ ਸਨਿਆਨਾ ਬੱਸ ਅੱਡੇ ਦੇ ਕੋਲ ਪਹੁੰਚੀ ਤਾਂ ਦੇਖਿਆ ਕਿ ਪਿੰਡ ਚਮਾਰਖੇੜਾ ਰੋਡ ‘ਤੇ ਤਿੰਨ ਯੁਵਕ ਜੀਪ ਤੋਂ ਇਕ ਕਾਰ ਵਿਚ ਕੋਈ ਸਾਮਾਨ ਲੋਡ ਕਰ ਰਹੇ ਸਨ। ਪੁਲਿਸ ਨੂੰ ਦੇਖਦੇ ਹੀ ਇੰਨ੍ਹਾਂ ਨੌਜੁਆਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਜਲਦੀ ਨਾਲ ਕਾਰਵਾਈ ਕਰਦੇ ਹੋਏ ਕਾਰ ਸਵਾਰ ਦੋਨੋ ਨੌਜੁਆਨਾਂ ਨੂੰ ਕੁੱਝ ਹੀ ਦੂਰੀ ‘ਤੇ ਕਾਰੂ ਕਰ ਲਿਆ। ਪਰ ਜੀਪ ਅਣਕੰਟਰੋਲਡ ਹੋ ਕੇ ਖੇਤਾਂ ਵਿਚ ਉਤਰ ਗਈ ਅਤੇ ਉਸ ਦਾ ਚਾਲਕ ਹਨੇਰੇ ਦਾ ਫਾਇਦਾ ਚੁੱਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਰੱਖੇ 5 ਕੱਟਿਆਂ ਵਿਚ 100 ਕਿਲੋ 500 ਗ੍ਰਾਮ ਕੂੜਾ ਡੋਡਾ ਪੋਸਤ ਬਰਾਮਦ ਹੋਈ।ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਿਲ੍ਹਾ ਹਿਸਾਰ ਦੇ ਸੋਨੂ ਅਤੇ ਢਾਣੀ ਜਲੋਪੁਰ ਨਿਵਾਸੀ ਸੰਜੈ ਉਰਫ ਸੰਜੂ ਵਜੋ ਹੋਈ।ਇਕ ਹੋਰ ਘਟਨਾ ਵਿਚ ਸਿਰਸਾ ਜਿਲ੍ਹੇ ਤੋ. ਅਪਰਾਧ ਜਾਂਚ ਏਜੰਸੀ ਦੀ ਟੀਮ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਪੋਹਡਕਾ ਖੇਤਰ ਵਿਚ ਮੌਜੂਦ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਕਾਰ ਸਵਾਰ ਯੁਵਕ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕ ਦੇ ਆਧਾਰ ‘ਤੇ ਉਕਤ ਕਾਰ ਸਵਾਰ ਯੁਵਗਕ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਦੇ ਕਬਜੇ ਤੋਂ 45 ਕਿਲੋਗ੍ਰਾਮ ਡੋਡਾ ਚੂਰਾਪੋਸਤ ਬਰਾਮਦ ਹੋਈ। ਗਿਰਫਤਾਰ ਦੋਸ਼ੀ ਦੀ ਪਹਿਚਾਣ ਪੋਹਡਕਾ ਨਿਵਾਸੀ ਅਮਰਜੀਤ ਦ]ਵਜੋ ਹੋਈ ਹੈ।ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਅਦੇ ਪ੍ਰਾਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨਾਂ ਨੂੰ ਕੋਰਟ ਪੇਸ਼ ਕਰ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਡਰੱਗ ਪੈਡਲਿੰਗ ਵਿਚ ਸ਼ਾਮਿਲ ਲੋਕਾਂ ਦੇ ਨਾਂਅ ਦਾ ਪਤਾ ਲਗਾ ਕੇ ਉਨ੍ਹਾਂ ‘ਤੇ ਵੀ ਸ਼ਿਕੰਜਾ ਕਸਿਆ ਜਾ ਸਕੇ।