ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐਨਐਚਏਆਈ) ਦੇ ਤਹਿਤ ਸੂਬੇ ਵਿਚ ਬਨਣ ਵਾਲੇ ਵੱਖ-ਵੱਖ ਪ੍ਰੋਜੈਕਟਸ ਦੀ ਸਮੀਖਿਆ ਕੀਤੀ| ਇਸ ਸਮੀਖਿਆ ਮੀਟਿੰਗ ਵਿਚ ਹਰਿਆਣਾ ਦੇ ਲੋਕ ਨਿਰਮਾਣ (ਪਵਨ ਅਤੇ ਸੜਕਾਂ) ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਐਨਐਚਏਆਈ ਦੇ ਅਧਿਕਾਰੀ ਵੀ ਮੌਜੂਦ ਸਨ| ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਇਸ ਮੀਟਿੰਗ ਨਾਲ ਜੁੜੇ ਹੋਏ ਸਨ|ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਦੋ ਦਿਨ ਪਹਿਲਾਂ ਨਵੀਂ ਦਿੱਲੀ ਵਿਚ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਸੂਬੇ ਵਿਚ ਐਨਐਚਏਆਈ ਦੇ ਤਹਿਤ ਚਲ ਰਹੇ ਕਈ ਪ੍ਰੋਜੈਕਟਸ ਦੇ ਨਿਰਮਾਣ ਕੰਮਾਂ ਨੂੰ ਤੇਜ ਕਰਨ ਤੇ ਕੁੱਝ ਨਵੇਂ ਪ੍ਰੋਜੈਕਟਸ ਨੂੰ ਚਾਲੂ ਕਰਵਾਉਣ ਬਾਰੇ ਵਿਸਥਾਰ ਨਾਲ ਗਲਬਾਤ ਕੀਤੀ ਸੀ| ਇੰਨ੍ਹਾਂ ਪ੍ਰੋਜੈਕਟਸ ਦੀ ਸਮੀਖਿਆ ਦੇ ਸੰਦਰਭ ਵਿਚ ਅੱਜ ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਵਿਚ ਤਿੰਨ ਮਹੀਨੇ ਮੀਟਿੰਗ ਦੀ ਅਗਵਾਈ ਕਰਣਗੇ ਜਦੋਂ ਕਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਧਿਕਾਰੀਆਂ ਦੀ ਮਹੀਨਾ ਮੀਟਿੰਗ ਲੈਣਗੇ|ਸ੍ਰੀ ਦੁਸ਼ਯੰਤ ਚੌਟਾਲਾ ਨੇ ਅੰਬਾਲਾ-ਕੋਟਪੁਤਲੀ ਕੌਮੀ ਰਾਜਮਾਰਗ ਦੇ ਨਿਰਮਾਣ ਵਿਚ ਚਰਖੀਦਾਰਦੀ ਜਿਲ੍ਹਾ ਦੇ ਪਿੰਡ ਢਾਣੀ ਫੌਗਾਟ, ਕਪੂਰੀ ਤੇ ਖਾਤੀਵਾਸ ਦੇ ਗ੍ਰਾਮੀਣਾਂ ਦੀ ਰਾਖਵਾਂ ਜਮੀਨ, ਕੈਥਲ ਜਿਲ੍ਹਾ ਦੇ ਪਿੰਡ ਕੌਲ ਵਿਚ ਪ੍ਰਸਤਾਵਿਤ ਬ੍ਰਿਜ ਦੇ ਮਾਮਲੇ ਵਿਚ ਆ ਰਹੀ ਰੁਕਾਵਟ ਅਤੇ ਜੀਂਦ ਜਿਲ੍ਹਾ ਵਿਚ ਵੀ ਰਾਖਵਾਂ ਜਮੀਨ ਦੇ ਮੁਆਵਜੇ ਬਾਰੇ ਸਬੰਧਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗਲ ਕੀਤੀ ਅਤੇ ਮੁਦਿਆਂ ਨੂੰ ਸੁਲਝਾਉਣ ਦੇ ਨਿਰਦੇਸ਼ ਦਿੱਤੇ| ਇਸ ਤੋਂ ਇਲਾਵਾ, ਉਨ੍ਹਾਂ ਨੇ ਦਿੱਲੀ-ਅਮ੍ਰਿਤਸਰ-ਕਟਰਾ ਕੌਮੀ ਰਾਜਮਾਰਗ ਦੇ ਲਈ ਝੱਜਰ, ਰੋਹਤਕ, ਸੋਨੀਪਤ, ਜੀਂਦ, ਕਰਨਾਲ ਤੇ ਕੈਥਲ ਜਿਲ੍ਹਿਆਂ ਵਿਚ ਰਾਖਵਾਂ ਜਮੀਨਾਂ ਦੇ ਬਕਾਇਆ ਮੁਆਵਜੇ ਦੇਣ ਤੇ ਰਸਤੇ ਵਿਚ ਪੈਣ ਵਾਲੇ ਕੈਨਾਲ-ਕ੍ਰੋਸਿੰਗ ਢਾਂਚਿਆਂ ਦੇ ਲਈ ਸਿੰਚਾਈ ਵਿਭਾਗ ਤੋਂ ਐਨਓਸੀ ਲੈਣ ਦਿੱਲੀ-ਮੁੰਬਈ ਐਕਸਪ੍ਰੈਸ-ਵੇ ਦੇ ਰਸਤੇ ਵਿਚ ਆਉਣ ਵਾਲੇ ਸਿਰਕਾ-ਮਾਈਨਰ ਨੂੰ ਟ੍ਰਾਂਸਫਰ ਕਰਨ ਵਰਗੇ ਮਾਮਲਿਆਂ ਨੂੰ ਜਲਦੀ ਨਿਪਟਾਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਨੇ ਦੁਆਰਕਾ ਐਕਸਪ੍ਰੈਸ-ਵੇ, ਗੁਰੂਗ੍ਰਾਮ ਵਿਚ ਹੀਰੋ ਹੋਂਡਾ ਚੌਕ ‘ਤੇ 8-ਲੇਨ ਫਲਾਈਓਵਰ ਤੇ 4-ਲੇਨ ਅੰਡਰਪਾਸ ਬਨਾਉਣ, ਮਹਾਰਾਣਾ ਪ੍ਰਤਾਪ ਚੌਕ ‘ਤੇ ਫਲਾਈਓਵਰ, ਇਫਕੋ ਚੌਕ ਰਾਜੀਵ ਚੌਕ ਤੇ ਸਿਗਨੇਚਰ ਚੌਕ ‘ਤੇ ਅੰਡਰਪਾਸ ਤੇ ਫਲਾਈਓਵਰ ਬਨਾਉਣ, ਸ਼ੰਕਰ ਚੌਕ ‘ਤੇ ਏਲੀਵੇਟਿਡ ਯੂ-ਟਰਨ ਤੇ ਸਿਰਹੋਲ ਬਾਡਰ ‘ਤੇ ਅੰਡਰਗਰਾਊਂਡ ਯੂ-ਟਰਨ ਦੇ ਨਿਰਮਾਣ ਆਦਿ ਪ੍ਰੋਜੈਕਟਸ ਬਾਰੇ ਅਧਿਕਾਰੀਆਂ ਤੋਂ ਜਵਾਬਤਲਬੀ ਕੀਤੀ|ਡਿਪਟੀ ਮੁੱਖ ਮੰਤਰੀ ਨੇ ਸੂਬੇ ਦੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ, ਵਨ ਵਿਭਾਗ ਤੇ ਸਿੰਚਾਈ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਵਿਚ ਲੰਬਿਤ ਮਾਮਲਿਆਂ ਦੇ ਕਾਰਣ ਕੌਮੀ ਰਾਜਮਾਰਗਾਂ ਦੇ ਨਿਰਮਾਣ ਵਿਚ ਹੋਹ ਰਹੀ ਦੇਰੀ ‘ਤੇ ਅਧਿਕਾਰੀਆਂ ਤੋਂ ਰਿਪੋਰਟ ਲਈ ਅਤੇ ਵਿਭਾਗ ਦੀ ਰੁਕਾਵਟਾਂ ਨੂੰ ਦੁਰ ਕਰਨ ਦੇ ਨਿਰਦੇਸ਼ ਦਿੱਤੇ|ਡਿਪਟੀ ਸੀਐਮ ਨੇ ਉਕਤ ਪ੍ਰੋਜੈਕਟ ਦੀ ਸਮੀਖਿਆ ਦੇ ਬਾਅਦ ਰਿਠੋਜ-ਦਮਦਮਾ ਵੱਲੋਂ ਕੌਮੀ ਰਾਜਮਾਰਗ ‘ਤੇ ਓਵਰਬ੍ਰਿਜ ਬਨਾਉਣ ਅਤੇ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਹਿਸਾਰ-ਜੀਂਦ-ਕੈਥਲ ਰੋਡ ਨੂੰ 4-ਲੇਨ ਬਨਾਉਣ ਦਾ ਪ੍ਰਸਤਾਵ ਭੇਜਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ|ਇਸ ਮੌਕੇ ‘ਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਹਰਿਆਣਾ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਸੀ ਗੁਪਤਾ, ਵਨ ਅਤੇ ਜੰਗਲੀ ਪ੍ਰਾਣੀ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ ਤੋਂ ਇਲਾਵਾ ਭਾਰਤੀ ਕੌਮੀ ਰਾਜਮਾਰਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|