ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸੂਬੇ ਵਿਚ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਤੇ ਨਗਰ ਪਾਲਿਕਾਵਾਂ ਦੇ ਆਮ ਚੋਣ ਦੇ ਮੱਦੇਨਜਰ 27 ਦਸੰਬਰ, 2020 ਨੂੰ ਜਨਤਕ ਛੁੱਟੀ ਐਲਾਨੀ ਗਈ ਹੈ, ਤਾਂ ਜੋ ਹਰਿਆਣਾ ਸਰਕਾਰ ਦੇ ਦਫਤਰਾਂ, ਬੋਰਡਾਂ ਅਤੇ ਨਿਗਮਾਂ ਅਤੇ ਵਿਦਿਅਕ ਸੰਸਥਾਂਵਾਂ ਵਿਚ ਕੰਮ ਕਰ ਰਹੇ ਕਰਮਚਾਰੀ ਆਪਣੇ ਵੋਟ ਦੀ ਵਰਤੋ ਕਰ ਸਕਣ|ਇਸ ਤੋਂ ਇਲਾਵਾ, ਹਰਿਆਣਾ ਵਿਚ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਅਤੇ ਨਿਜੀ ਸੰਸਥਾਨਾਂ ਦੇ ਕਰਮਚਾਰੀ ਜੋ ਉਪਰੋਕਤ ਨਿਗਮਾਂ ਵਿਚ ਵੋਟਰ ਵਜੋ ਰਜਿਸਟਰਡ ਹਨ, ਉਨ੍ਹਾਂ ਦੇ ਲਈ ਵੀ 27 ਦਸੰਬਰ, 2020 ਨੂੰ ਜਨਤਕ ਛੁੱਟੀ ਰਹੇਗੀ ਤਾਂ ਜੋ ਵੁਹ ਆਪਣੀ ਵੋਟ ਦੀ ਵਰਤੋ ਕਰ ਸਕਣ|ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਚੋਣ ਕਮਿਸ਼ਨ ਵੱਲੋਂ 27 ਦਸੰਬਰ, 2020 ਨੂੰ ਨਗਰ ਨਿਗਮ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਦੇ ਸਾਰੇ ਵਾਰਡਾਂ ਦੇ ਮੈਂਬਰਾਂ ਅਤੇ ਮੇਅਰ ਅਤੇ ਨਗਰ ਪਰਿਸ਼ ਰਿਵਾੜੀ, ਨਗਰਪਾਲਿਕਾ ਕਮੇਟੀ ਸਾਂਪਲਾ (ਰੋਹਤਕ), ਧਾਰੂਹੇੜਾ (ਰਿਵਾੜੀ) ਅਤੇ ਉਕਲਾਨਾ (ਹਿਸਾਰ) ਦੇ ਚੇਅਰਮੈਨ ਅਤੇ ਸਾਰੇ ਵਾਰਡਾਂ ਦੇ ਮੈਂਬਰਾਂ ਦੇ ਚਣ ਹੌਣਗੇ| ਇੰਨ੍ਹਾਂ ਤੋਂ ਇਲਾਵਾ, ਇੰਦਰੀ (ਕਰਨਾਲ), ਨਗਰਪਾਲਿਕਾ ਕਮੇਟੀ ਦੇ ਵਾਰਡ ਨੰਬਰ 7, ਭੁਨਾ (ਫਤਿਹਾਬਾਦ) ਨਗਰਪਾਲਿਕਾ ਕਮੇਟੀ ਦੇ ਵਾਰਡ ਨੰਬਰ 13, ਰਾਜੌਂਦ (ਕੈਥਲ) ਨਗਰਪਾਲਿਕਾ ਕਮੇਟੀ ਦੇ ਵਾਡਰ ਨੰਬਰ 13, ਨਗਰ ਪਰਿਸ਼ਦ ਫਤਿਹਾਬਾਦ ਦੇ ਵਾਰਡ ਨੰਬਰ 14 ਅਤੇ ਨਗਰ ਪਰਿਸ਼ਦ ਸਿਰਸਾ ਦੇ ਵਾਰਡ ਨੰੰਬਰ 29 ਦੇ ਜਿਮਨੀ ਚੋਣ ਵੀ 27 ਦਸੰਬਰ, 2020 ਨੂੰ ਹੋਣਗੇ|