ਚੰਡੀਗੜ – ਹਰਿਆਣਾ ਰਾਜ ਚੌਕਸੀ ਬਿਊਰੋ ਪੰਚਕੂਲਾ ਮੁੱਖ ਦਫਤਰ ਦੀ ਟੀਮ ਨੇ ਨਗਰ ਨਿਗਮ ਯਮੁਨਾਨਗਰ ਦੇ ਮੁੱਖ ਸਫਾਈ ਇੰਸਪੈਕਟਰ ਅਨਿਨ ਨੈਨ ਨੂੰ ਸਫਾਈ ਠੇਕੇਦਾਰ ਜਿੰਦਲ ਕੁਮਾਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ| ਡਿਪਟੀ ਪੁਲਿਸ ਸੁਪਰਡੈਂਟ ਪੰਚਕੂਲਾ ਮੁੱਖ ਦਫਤਰ ਦੀ ਅਗਵਾਈ ਹੇਠ ਗਠਤ ਟੀਮ ਨੇ ਡਿਊਟੀ ਮੈਜੀਸਟ੍ਰੇਟ ਨਾਇਬ ਤਹਿਸੀਲਦਾਰ ਜਗਾਧਾਰੀ ਦੀ ਹਾਜਿਰੀ ਵਿਚ ਸਸੌਲੀ ਰੋਡ ਯਮੁਨਾਨਗਰ ਤੋਂ ਅਨਿਲ ਨੈਨ ਨਾਮਕ ਮੁੱਖ ਸਫਾਈ ਇੰਸਪੈਕਟਰ ਨੂੰ ਉਸ ਦੇ ਇਕ ਸਹਿਯੋਗੀ ਦੀਪਕ ਕੁਮਾਰ ਸਮੇਤ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ| ਪੰਚਕੂਲਾ, ਮੁੱਖ ਦਫਤਰ ਵਿਚ ਦਿੱਤੀ ਗਈ ਸ਼ਿਕਾਇਤ ਵਿਚ ਠੇਕੇਦਾਰ ਜਿੰਦਲ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਯਮੁਨਾਨਗਰ ਵੱਲੋਂ ਜੋਨ 1 ਤੇ 2 ਵਿਚ ਠੇਕਾ ਆਧਾਰ ‘ਤੇ ਸਫਾਈ ਦੇ ਕੰਮ ਲਈ ਆਨਲਾਇਨ ਟੈਂਡਰ ਮੰਗੇ ਸਨ| ਉਸ ਨੇ ਵੀ ਇਸ ਲਈ ਬਿਨੈ ਕੀਤਾ ਸੀ| ਮੁੱਖ ਸਫਾਈ ਇੰਸਪੈਕਟਰ ਅਨਿਲ ਨੈਨ ਨੇ ਉਸ ਨਾਲ ਸੰਪਕਰ ਕਰਕੇ ਇਸ ਠੇਕੇ ਲਈ 3 ਲੱਖ ਰੁਪਏ ਦੀ ਰਿਸ਼ਵਤਦ ਦੀ ਮੰਗ ਕੀਤੀ ਅਤੇ ਰਿਸ਼ਵਤ ਨਾ ਦੇਣ ‘ਤੇ ਉਸ ਦੀ ਟੈਂਡਰ ਨੂੰ ਰੱਦ ਕਰਨ ਦੀ ਧਮਕੀ ਦਿੱਤੀ| ਇਕ ਲੱਖ ਰੁਪਏ ਉਹ ਪਹਿਲਾਂ ਉਪਰੋਕਤ ਇੰਸਪੈਕਟਰ ਨੂੰ ਦੇ ਚੁੱਕਿਆ ਹੈ, ਪਰ ਹੁਣ ਬਾਕਿ 2 ਲੱਖ ਰੁਪਏ ਨਹੀਂ ਦੇਣਾ ਚਾਹੁੰਦਾ ਸੀ|ਉਨਾਂ ਦਸਿਆ ਕਿ ਦੋਸ਼ੀ ਖਿਲਾਫ ਥਾਣਾਂ ਰਾਜ ਚੌਕਸੀ ਬਿਊਰੋ, ਪੰਚਕੂਲਾ ਵਿਚ ਭ੍ਰਿਸ਼ਟਾਚਾਰ ਐਕਟ ਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਦੋਸ਼ੀਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ| ਮਾਮਲਾ ਵਿਚ ਅੱਗੇ ਦੀ ਜਾਂਚ ਜਾਰੀ ਹੈ|