ਆਰੀਅਨਜ਼ ਗਰੁੱਪ ਆਫ਼ ਕਾਲਜਿਜ ਨੇ ਆਪਣਾ 13 ਵਾਂ ਸਲਾਨਾ ਉਤਸਵ “ਰੋਸ਼ਾਨ“ ਮਨਾਇਆ
ਮੋਹਾਲੀ – ਪੰਜਾਬੀ ਸਿੰਗਰ ਅਲੀ ਬ੍ਰਦਰਜ਼, ਕਸ਼ਮੀਰੀ ਗਾਇਕ ਬਾਬਰ ਮੁਦੇਸਰ, ਭੋਜਪੁਰੀ ਗਾਇਕ ਵਿਕਾਸ ਝਾਅ ਨੇ ਅੱਜ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼ ਦੇ 13 ਵੇਂ ਸਭਿਆਚਾਰਕ ਫਕਸ਼ਨ “ਰੋਸ਼ਾਨ” ਵਿੱਚ ਦਰਸ਼ਕਾਂ ਨੂੰ ਮਨਮੋਹਿਤ ਕੀਤਾ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਇਸ ਵਰਚੁਅਲ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਆਰੀਅਨਜ਼ ਗਰੁੱਪ ਦੇ 5000 ਤੋਂ ਵੱਧ ਵਿਦਿਆਰਥੀ ਅਤੇ ਅਲੂਮਨੀ ਇਸ ਸਮਾਰੋਹ ਵਿਚ ਸ਼ਾਮਲ ਹੋਏ। ਇਹ ਪ੍ਰੋਗਰਾਮ ਡਾ: ਅੰਸ਼ੂ ਕਟਾਰੀਆ ਅਤੇ ਅਲੀ ਬ੍ਰਦਰਜ਼ ਦੁਆਰਾ ਦੀਪ ਜਗਾ ਕੇ ਆਰੰਭ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਪਟਿਆਲਾ ਘਰਾਨਾ ਦੇ ਉੱਚ ਪੱਧਰੀ ਅਤੇ ਸੁਰੀਲੇ ਸੂਫੀ ਗੀਤਾਂ ਲਈ ਜਾਣੇ ਜਾਂਦੇ ਸੂਫੀ ਗਾਇਕ ਅਲੀ ਬ੍ਰਦਰਜ਼ ਨੇ “ਸਮਾਨ“, “ਤੇਰੀ ਉਮਿਦ“, “ਰਸ਼ਕੇ ਕਮਰ“, “ਦਮ ਗੁਟਕੂ“, “ਹਲਕਾ ਹਲਕਾ ਸੁਰੂਰ“ ਆਦਿ ਸਮੇਤ ਕਈ ਗੀਤ ਗਾਏ।ਕਸ਼ਮੀਰੀ ਕਲਾਕਾਰ ਬਾਬਰ ਮੂਡਾਸਰ ਯੂਟਿਉਬ ਸਨਸਨੀ ਦੇ ਨਾਲ-ਨਾਲ ਉਸ ਦੇ ਬੈਂਡ ‘ਮੈਡ ਰੌਕਸਟਾਰਸ’ ਨੇ ਵਿਦਿਆਰਥੀਆਂ ਦਾ ਹਿਪ ਹੌਪ ਐਂਡ ਰੈਪ ਨਾਲ ਮਨੋਰੰਜਨ ਕੀਤਾ। ਉਸਨੇ “ਗਹਿ ਚੌਂ ਪੀਵਾਨ“, “ਗੁਮਰਾਹ“ ਅਤੇ “ਜਿੰਦਗੀ ਰੋਸ਼ਿਤ“, “ਦਰੀਆ“, “ਬੈਂਡ ਬੈਂਡ ਬੂਜ“ ਆਦਿ ‘ਤੇ ਪ੍ਰਦਰਸ਼ਨ ਕੀਤਾ।ਬਿਹਾਰ ਦੇ ਕਲਾਕਾਰ ਵਿਕਾਸ ਝਾਅ ਨੇ ਕਹੀ ਨਈਂ ਸੇਂ ਨੈਨਾ, ਇਧਰ ਹੈ ਉਧਰ ਹੈ, ਤੁਮ ਦੇਖ ਕਰ ਦਿਲ, ਤੂ ਲਗਾਵੇ ਜੋ ਲਪਿਸਟਿਕ ਆਦਿ ਗਾਣੀਆ ਦੀ ਇਸ ਮੈਗਾ ਵਰਚੁਅਲ ਸੱਭਿਆਚਾਰਕ ਰਾਤ ਨੂੰ ਪੇਸ਼ਕਸ਼ ਕੀਤੀ। ਡਾ. ਕਟਾਰੀਆ ਨੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ ਦੇਕੇ ਊਨ੍ਹਾ ਦਾ ਸਨਮਾਨ ਕੀਤਾ। ਦੱਸਣਯੋਗ ਹੈ ਕਿ ਹਰ ਸਾਲ ਆਯੋਜਨ ਕੈਂਪਸ ਵਿਖੇ “ਰੋਸ਼ਨ” ਅਤੇ “ਰਜਨੀ” ਸਭਿਆਚਾਰਕ ਸਮਾਗਮ ਵੱਡੇ ਉਤਸ਼ਾਹ ਨਾਲ ਆਯੋਜਿਤ ਕੀਤੇ ਜਾਂਦੇ ਹਨ। ਰੋਸ਼ਾਨ ਪਿਤਾ ਨੂੰ ਸਮਰਪਿਤ ਹੈ ਜਦੋਂ ਕਿ ਰਜਨੀ ਸਾਰੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਮਰਪਿਤ ਹੈ