ਨਿਊਯਾਰਕ – ਭਾਰਤ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਦਿੱਲੀ ਬਾਰਡਰ ਤੇ ਲਗਾਏ ਗਏ ਮੋਰਚੇ ਅਤੇ ਭਾਰਤ ਬੰਦ ਦੇ ਸਮਰਥਨ ਵਿੱਚ ਅਮਰੀਕਾ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਇਸ ਲੜੀ ਤਹਿਤ ਕਿਸਾਨਾਂ ਦੇ ਸੰਘਰਸ਼ ਦਾ ਸਮਰੱਥਨ ਕਰਦੇ ਹੋਏ ਵਲੋਂ ਭਾਰਤ ਸਰਕਾਰ ਦੇ ਵਿਰੁੱਧ ਕੱਢੇ ਗਏ ਰੋਸ ਮਾਰਚ ਦੌਰਾਨ ਰੋਸਵਿਲੇ ਕੈਲੀਫੋਰਨੀਆ ਦੇ ਪੰਜਾਬੀ ਬਾਜਾਰ ਸਟੋਰ ਦੇ ਮਾਲਕ ਗੁਰਮਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਵਲੋਂ ਭਾਗ ਲਿਆ ਗਿਆ ਅਤੇ ਭਾਰਤ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| ਇਹ ਮਾਰਚ ਸੈਕਰਾਮੈਂਟੋ ਤੋ ਆਕਲੈਂਡ ਤੇ ਉਕਲੈਂਡ ਤੋ ਸੈਨਫਰੈਸਿਸਕੋ ਇੰਡੀਆ ਹਾਈ ਕਮਿਸ਼ਨ ਜਾ ਕੇ ਸਮਾਪਤ ਕੀਤਾ ਗਿਆ| ਇਸ ਮਾਰਚ ਦੌਰਾਨ ਸੈਨਫਰੈਸਿਸਕੋ ਦਾ ਹਾਈਵੇਅ ਕਈ ਕਿਲੋਮੀਟਰ ਤੱਕ ਜਾਮ ਹੋ ਗਿਆ| ਇਸ ਮਾਰਚ ਵਿੱਚ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਕੈਲੇਫੋਰਨੀਆ ਪ੍ਰਧਾਨ ਸ ਗੁਰਬਰਿੰਦਰ ਸਿੰਘ ਰਾਜਾ, ਪ੍ਰੀਤਮਪਾਲ ਸਿੰਘ ਰਾਜ, ਸੁਖਵਿੰਦਰ ਸੰਧਾ, ਜਸਬੀਰ ਸਿੰਘ, ਹਰਚਰਨ ਸਿੰਘ, ਚਰਨ ਸਿੰਘ, ਨਵਜੋਤ ਗਿੱਲ, ਗੁਰਮੇਲ ਸਿੰਘ, ਹਰਪਾਲ ਸਿੰਘ ਸੁਨਾਮ, ਚੱਤਰਪਾਲ ਸਿੰਘ ਬਾਜਵਾ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਗਿੱਲ ਅਤੇ ਹੋਰਨਾਂ ਸਾਥੀਆਂ ਨੇ ਭਾਗ ਲਿਆ|