ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹੀਦੀ ਸਮਾਰਕਾਂ ਦਾ ਆਪਣਾ ਮਹਤੱਵ ਹੁੰਦਾ ਹੈ ਅਤੇ ਹਰ ਦੇਸ਼ਵਾਸੀ ਨੂੰ ਆਪਣੇ ਸ਼ਹੀਦਾਂ ‘ਤੇ ਮਾਣ ਹੋਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਅੰਬਾਲਾ ਕੈਂਟ ਵਿਚ 1857 ਦੇ ਭਾਰ ਦੇ ਅਤੇ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੇ ਸਨਮਾਨ ਵਿਚ ਬਣਾਏ ਜਾ ਰਹੇ ਵਾਰ ਮੈਮੋਰਿਅਲ ਵਿਚ ਹਰਿਆਣਾ, ਖਾਸਕਰ ਅੰਬਾਲਾ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਸ਼ਹੀਦਾਂ ‘ਤੇ ਫੋਕਸ ਕੀਤਾ ਜਾਵੇਗਾ ਕਿਉਂਕਿ ਆਜਾਦੀ ਦੀ ਇਸ ਲੜਾਈ ਦੀ ਸ਼ੁਰੂਆਤ ਇੱਥੋਂ ਹੋਈ ਸੀ|ਮੁੱਖ ਮੰਤਰੀ ਅੱਜ ਇੱਥੇ ਵਾਰ ਮੈਮੋਰਿਅਲ ਅਤੇ ਗੁਜਰਾਤ ਵਿਚ ਸਟੈਚੂ ਆਫ ਯੂਨਿਟੀ ਦੇ ਕੋਲ ਇਕ ਭਾਰਤ ਸ਼੍ਰੇਸਠ ਭਾਰਤ ਕੰਪਲੈਕਸ ਵਿਚ ਬਣਾਏ ਜਾ ਰਹੇ ਹਰਿਆਣਾ ਭਵਨ ਦੇ ਬਾਰੇ ਵਿਚ ਬੁਲਾਈ ਗਈ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ| ਗ੍ਰਹਿ ਮੰਤਰੀ ਅਨਿਲ ਵਿਜ ਵੀ ਮੀਟਿੰਗ ਵਿਚ ਮੌਜੂਦ ਰਹੇ|ਮੀਟਿੰਗ ਵਿਚ ਦਸਿਆ ਗਿਆ ਕਿ ਅੰਬਾਲਾ ਵਿਚ 22 ਏਕੜ ਜਮੀਨ ‘ਤੇ ਬਣਾਏ ਜਾ ਰਹੇ ਇਸ ਵਾਰ ਮੈਮੋਰਿਅਲ ਦਾ ਨਿਰਮਾਣ ਕਾਰਜ 31 ਮਾਰਚ, 2022 ਤਕ ਪੂਰਾ ਹੋਣ ਦੀ ਸੰਭਾਵਨਾ ਹੈ| ਇਸ ਯੁੱਧ ਸਮਾਰਕ ਵਿਚ ਇਕ ਓਪਨ ਏਅਰ ਥਿਏਟਰ ਹੋਵੇਗਾ| ਇਸ ਤੋਂ ਇਲਾਵਾ, ਐਗਜੀਬੀਸ਼ਨ ਹਾਲ, ਫੂਡ ਕੋਰਟ, ਰਿਹਰਸਲ ਰੂਮ ਆਦਿ ਹੋਣਗੇ| ਇੱਥੇ ਇਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਾਇਆ ਜਾਵੇਗਾ, ਜਿੱਥੇ ਵੀਆਈਪੀ ਲਾਂਜ ਅਤੇ ਕਾਂਨਫ੍ਰੈਂਸ ਰੂਮ, ਵਾਰ ਮੈਮੋਰਿਅਲ ਓਰਿਅਨਟੇਸ਼ਨ ਰੂਮ, ਦੁਕਾਨਾਂ ਆਦਿ ਹੋਣਗੇ| ਇੱਥੇ 11 ਹਜਾਰ ਵਰਗ ਮੀਟਰ ਵਿਚ ਇਕ ਮਿਯੁਜੀਅਮ ਵੀ ਬਣਾਇਆ ਜਾਵੇਗਾ| ਇਸ ਤੋਂ ਇਲਾਵਾ, ਆਡੀਟੋਰਿਅਮ, ਵਾਟਰ ਬਾਡੀ ਅਤੇ ਮੈਮੋਰਿਅਲ ਟਾਵਰ ਵੀ ਹੋਣਗੇ| ਇਸ ਦੌਰਾਨ ਦਸਿਆ ਗਿਆ ਕਿ ਕੌਮੀ ਰਾਜਮਾਰਗ ‘ਤੇ ਹੋਣ ਦੇ ਚਲਦੇ ਇਸ ਸਮਾਰਕ ਵਿਚ ਵੱਡੀ ਗਿਣਤੀ ਵਿਚ ਸੈਨਾਨੀ ਆਉਣਗੇ ਜਿਸ ਤੋਂ ਸਰਕਾਰ ਦੇ ਮਾਲ ਵਿਚ ਵਾਧਾ ਹੋਵੇਗਾ|ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਬੰਧਿਤ ਅਧਿਕਾਰੀਆਂ ਅਤੇ ਪੱਖਾਂ ਨੂੰ ਇਸ ਵਾਰ ਮੈਮੋਰਿਅਲ ਵਿਚ ਰਾਖੀ ਗੜੀ ਨੂੰ ਵੀ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਨੇ ਕਿਹਾ ਕਿ ਅੰਬਾਲਾ ਵਿਚ ਬਨਣ ਵਾਲਾ ਮਿਊਜੀਅਮ ਪਹਿਲਾ ਸੁਤੰਤਰਤਾ ਸੰਗ੍ਰਾਮ ਦੀ ਪੂਰੀ ਕਹਾਣੀ ਬਿਆਨ ਕਰੇਗਾ| ਇਸ ਵਿਚ ਅੰਬਾਲਾ, ਮੇਰਠ ਅਤੇ ਦਿੱਲੀ ਸਮੇਤ ਕ੍ਰਾਂਤੀ ਦੇ ਪ੍ਰਮੁੱਖ ਸਥਾਨਾਂ ਅਤੇ ਝਾਂਸੀ ਦੀ ਰਾਣੀ ਲੱਛਮੀਬਾਈ, ਤਾਂਤਿਆ ਟੋਪੇ ਅਤੇ ਬਹਾਦੁਰਸ਼ਾਹ ਜਫਰ ਵਰਗੇ ਵੀਰਾਂ ਦੇ ਸ਼ੋਰਿਆ ਨੂੰ ਵੀ ਦਰਸ਼ਾਇਆ ਜਾਵੇਗਾ| ਇੱਥੇ ਆਜਾਦੀ ਦੀ ਲੜਾਈ ਦੇ ਪ੍ਰਤੀਕ ਕਮਲ ਅਤੇ ਚਪਾਤੀ ਨੂੰ ਵੀ ਦਰਸ਼ਾਇਆ ਜਾਵੇਗਾ|ਇਸ ਤਰ੍ਹਾ, ਗੁਜਰਾਤ ਵਿਚ ਨਰਮਦਾ ਨਦੀ ਦੇ ਕਿਨਾਰੇ ‘ਤੇ ਸਟੇਚੂ ਆਫ ਯੂਨਿਟੀ ਦੇ ਨੇੜੇ ਲਗਭਗ 28 ਏਕੜ ਜਮੀਨ ਵਿਚ ਸਥਾਪਿਤ ਕੀਤੇ ਜਾ ਰਹੇ ਏਕ ਭਾਰਤ ਸ਼੍ਰੇਸਠ ਭਾਰਤ ਕੰਪਲੈਕਸ ਵਿਚ ਹਰਿਆਣਾ ਸਰਕਾਰ ਵੱਲੋਂ ਬਣਾਏ ਜਾ ਰਹੇ ਰਾਜ ਭਵਨ ਦੀ ਵਾਸਤੂਕਲਾ ਕੁੱਝ ਇਸ ਤਰ੍ਹਾ ਦੀ ਹੋਵੇਗੀ ਜਿਸ ਨਾਲ ਕਿ ਦਰਸ਼ਕ ਨੂੰ ਦੂਰ ਤੋਂ ਪਤਾ ਲਗ ਜਾਵੇਗਾ ਕਿ ਇਹ ਬਿਲਡਿੰਗ ਹਰਿਆਣਾ ਦੀ ਹੈ| ਇਸ ਭਵਨ ਦੀਆਂ ਦੀਵਾਰਾਂ ‘ਤੇ ਗੀਤਾ ਦੇ ਸ਼ਲੋਕ ਉਕੇਰੇ ਜਾਣਗੇ| ਧਰਮਖੇਤਰ ਕੁਰੂਕਸ਼ੇਤਰ ਦਾ ਸਬੰਧ ਦਵਾਰਕਾ ਤੋਂ ਵੀ ਦਰਸ਼ਾਇਆ ਜਾਵੇਗਾ| ਵਰਨਣਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਪਹਿਲੀ ਜਨਵਰੀ, 2019 ਨੂੰ ਇਸ ਹਰਿਆਣਾ ਭਵਨ ਦਾ ਨੀਂਹ ਪੱਥਰ ਰੱਖਿਆ ਸੀ|ਮੀਟਿੰਗ ਵਿਚ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਵਾਸਤੂਕਲਾ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ. ਰਾਏ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਅਮਿਤ ਆਰਿਆ, ਮੁੱਖ ਮੰਤਰੀ ਦੀ ਉਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਵਨ ਅਤੇ ਜੰਗੀ ਪ੍ਰਾਣੀ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮ.ਡੀ. ਸਿੰਨ੍ਹਾ, ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਪੰਕਜ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਪੀ.ਸੀ. ਮੀਣਾ ਅਤੇ ਮੁੱਖ ਮੰਤਰੀ ਦਫਤਰ ਵਿਚ ਰਿਸੋਰਸ ਮੋਬਾਇਲਾਜੇਸ਼ਨ ਸੈਲ ਦੇ ਸਲਾਹਕਾਰ ਯੋਗੇਂਦਰ ਚੌਧਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|