ਚੰਡੀਗੜ੍ਹ – ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਹੈਫੇਡ ਦੇ ਸਾਰੇ ਰਿਟੇਲ ਸੈਲ ਆਊਟਲੇਟ ਹੁਣ ਪੂਰੇ ਹਫਤੇ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤਕ ਖੁੱਲੇ ਰਹਿਣਗੇ| ਉਨ੍ਹਾਂ ਨੇ ਦਸਿਆ ਕਿ ਇਹ ਫੈਸਲਾ ਖਪਤਕਾਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਕੀਤਾ ਗਿਆ ਹੈ|ਉਨ੍ਹਾਂ ਨੇ ਦਸਿਆ ਕਿ ਪਹਿਲਾਂ ਹੈਫੇਡ ਦੇ ਵਿਕਰੀ ਕੇਂਦਰ ਛੁੱਟੀਆਂ ਵਿਚ ਬੰਦ ਰਹਿੰਦੇ ਸਨ, ਜਿਸ ਦੀ ਵਜ੍ਹਾ ਨਾਲ ਹੈਫੇਡ ਦੇ ਉਤਪਾਦਾਂ ਦਾ ਵਪਾਰ ਤੇ ਵਿਕਰੀ ਘੱਟ ਹੁੰਦੀ ਸੀ ਜਦੋਂ ਕਿ ਹੈਫੇਡ ਦੇ ਉਤਪਾਦਾਂ ਦੀ ਬਾਜਾਰ ਵਿਚ ਵੱਧ ਮੰਗ ਰਹਿੰਦੀ ਹੈ| ਹੈਫੇਡ ਆਪਣੇ ਕਿਰਾਨਾ ਉਤਪਾਦਾਂ ਜਿਵੇਂ ਸੁਪਰਫਾਇਨ ਬਾਸਮਤੀ ਚਾਵਲ, ਕਣਕ ਦਾ ਆਟਾ, ਕੱਚਾ ਸਰੋਂ ਦਾ ਤੇਲ ਲਈ ਪ੍ਰਸਿੱਧ ਹੈ| ਪਿਛਲੇ ਸਾਲ ਹੈਫੇਡ 55 ਕਰੋੜ ਰੁਪਏ ਦੇ ਖਪਤਕਾਰ ਉਤਪਾਦ ਵੇਚ ਸਕਦਾ ਸੀ| ਸਹਿਕਾਰਿਤਾ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਵੱਡੀ ਗਿਣਤੀ ਵਿਚ ਖਪਤਕਾਰਾਂ ਤਕ ਪਹੁੰਚਣ ਲਈ ਹੈਫੇਡ ਨੇ ਆਪਣੇ ਖਪਤਕਾਰ ਖੁਰਾਕ ਉਤਪਾਦਾਂ ਦੀ ਵਿਕਰੀ ਦਾ ਟੀਚਾ ਵਿੱਤੀ ਸਾਲ 2021-22 ਵਿਚ 300 ਕਰੋੜ ਰੁਪਏ ਦਾ ਨਿਰਧਾਰਿਤ ਕੀਤਾ ਹੈ, ਜਿਸ ਦੇ ਲਈ ਹੈਫੇਡ ਨੇ ਹਰਿਆਣਾ ਰਾਜ ਵਿਚ ਆਪਣੇ ਮੌਜੂਦਾ 29 ਰਿਟੇਲ ਸੈਲ ਆਊਟਲੈਟਸ ਦਾ ਪੂਰਾ ਕੰਪਿਊਟਰੀਕਰਣ ਸ਼ੁਰੂ ਕੀਤਾ ਹੈ| ਇਸ ਦੇ ਲਈ ਹੈਫੇਡ ਨੇ ਆਈਟੀ ਅਧਾਰਿਤ ਸਟੋਰ ਪ੍ਰਬੰਧਨ, ਈ-ਬਿਲਿੰਗ ਅਤੇ ਪੁਆਇੰਟ ਆਫ ਸੈਲ (ਪੀਓਐਸ) ਲਈ ਇਕ ਪੇਸ਼ੇਵਰ ਰਿਟੇਲ ਏਜੰਸੀ ਨਿਯੁਕਤ ਕੀਤੀ ਹੈ| ਇਸ ਦੇ ਨਤੀਜੇ ਵਜੋ ਹੈਫੇਡ ਮੁੱਖ ਦਫਤਰ ਤੋਂ ਆਪਣੇ ਵੱਖ-ਵੱਖ ਖਪਤਕਾਰ ਉਤਪਾਦਾਂ ਦੀ ਰੋਜਾਨਾ ਵਿਕਰੀ ਦੀ ਨਿਗਰਾਨੀ ਮੌਜੂਦਾ ਸਮੇਂ ਆਧਾਰ ‘ਤੇ ਇਕ ਕਾਰਜਕਾਰੀ ਡੈਸ਼ਬੋਰਡ ਰਾਹੀਂ ਕਰਨ ਦੇ ਸਮਰੱਥ ਹਨ| ਖਪਤਕਾਰਾਂ ਨੂੰ ਹੁਣ ਹੈਫੇਡ ਦੇ ਹਰੇਕ ਉਤਪਾਦ ਦੀ ਖਰੀਦ ਲਈ ਕੰਪਿਊਟਰਾਇਜਡ ਰਸੀਦਾਂ ਮਿਲਣਗੀਆਂ, ਜਦੋਂ ਪਹਿਲਾਂ ਦੀ ਮੈਨੁਅਲ ਪ੍ਰਕ੍ਰਿਆ ਨੂੰ ਪੁਰੀ ਤਰ੍ਹਾ ਨਾਲ ਹਟਾ ਦਿੱਤਾ ਗਿਆ ਹੈ ਅਤੇ ਇਸ ਤੋਂ ਵਿੱਤੀ ਕੁਸ਼ਲਤਾ ਵਧੇਗੀ|ਡਾ. ਬਨਵਾਰੀ ਲਾਲ ਨੇ ਦਸਿਆ ਕਿ ਹੈਫੇਡ ਆਊਟਲੇਟ ‘ਤੇ ਵਿਕਰੀ ਵਿਚ ਵਾਧਾ ਹੋਇਆ ਹੈ| “ਦਾਹਰਣ ਲਈ, ਉਕਤ ਏਜੰਸੀ ਵੱਲੋਂ ਨਾਰਨੌਲ ਵਿਚ ਪਹਿਲਾ ਵਿਅਕਤੀ ਆਊਟਲੇਟ ਸੰਭਾਲਣ ਦੇ ਬਾਅਦ, ਸਿਰਫ 3 ਦਿਨਾਂ ਦੇ ਸੰਚਾਲਨ ਵਿਚ 50 ਫੀਸਦੀ ਤੋਂ ਵੱਧ ਵਿਕਰੀ ਵਿਚ ਵਾਧਾ ਹੋ ਗਿਆ ਹੈ|