ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਦੇ ਤਹਿਤ ਕਾਰਵਾਈ ਹੋਏ ਜਿਲ੍ਹਾ ਸੋਨੀਪਤ ਤੋਂ 25 ਹਜਾਰ ਰੁਪਏ ਦਾ ਇਨਾਮੀ ਮੋਸਟ ਵਾਂਟੇਡ ਅਤੇ ਯੂ.ਪੀ. ਪੁਲਿਸ ਦੇ ਹਿਸਟਰੀਸ਼ੀਟਰ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਗਿਰਫਤਾਰ ਦੀ ਪਹਿਚਾਣ ਅਰਸ਼ਾਦ ਨਿਵਾਸੀ ਪਾਵਟੀ ਜਿਲ੍ਹਾ ਸ਼ਾਮਲੀ ਯੂ.ਪੀ. ਵਜੋ ਹੋਈ ਹੈ| ਬਦਮਾਸ਼ ਨੂੰ ਐਸਟੀਐਫ ਦੀ ਟੀਮ ਨੇ ਖਰਖੌਦਾ ਦੀ ਸੀਮਾ ਤੋਂ ਕਾਬੂ ਕੀਤਾ ਹੈ|ਵਿਸਥਾਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਗਿਰਫਤਾਰ ਦੋਸ਼ੀ ਨੇ ਸਾਲ 2006 ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਪਾਣੀਪਤ ਦੇ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ| ਘਟਨਾ ਦੇ ਬਾਅਦ ਟਰੈਕਟਰ-ਟ੍ਰਾਲੀ ਲੈ ਕੇ ਭੱਜ ਗਏ ਸਨ| ਇਸ ਦੇ ਬਾਅਦ ਦੋਸ਼ੀ ਨੂੰ ਕੋਰਟ ਵੱਲੋਂ ਉਮਰਕੈਦ ਦੀ ਸਜਾ ਸੁਣਾਈ ਗਈ ਸੀ|ਇਸ ਦੇ ਬਾਅਦ, ਸਾਲ 2010 ਵਿਚ ਕਰਨਾਲ ਜੇਲ ਤੋਂ ਪੈਰੋਲ ‘ਤੇ ਆ ਕੇ ਭੂਮੀਗਤ ਹੋ ਗਿਆ ਸੀ| ਗਿਰਫਤਾਰ ਦੋਸ਼ੀ ‘ਤੇ 25000 ਹਜਾਰ ਰੁਪਏ ਦਾ ਐਲਾਨ ਕੀਤਾ ਗਿਆ ਸੀ| ਗਿਰਫਤਾਰ ਦੋਸ਼ੀ ਨੇ ਯੂ.ਪੀ. ਵਿਚ ਵੀ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ| ਜਿਸ ਵਿਚ ਇਹ ਯੂ.ਪੀ. ਪੁਲਿਸ ਦਾ ਹਿਸਟਰੀਸ਼ੀਟਰ ਰਿਹਾ ਹੈ|ਗਿਰਫਤਾਰ ਦੋਸ਼ੀ ਨਾਂਅ ਬਦਲ ਕੇ ਦਿੱਲੀ ਵਿਚ ਆਨੰਦਾ ਡੇਅਰੀ ਦੀ ਗੱਡੀ ਚਲਾਉਂਦਾ ਰਿਹਾ ਅਤੇ ਬਹਾਦੁਰਗੜ੍ਹ ਤੇ ਬਾਦਲੀ ਵਿਚ ਫਲਾਂ ਦੇ ਗੋਦਾਮਾਂ ‘ਤੇ ਨੌਕਰੀ ਕਰਦਾ ਰਿਹਾ| ਗਿਰਫਤਾਰ ਦੋਸ਼ੀ ਨੂੰ ਕਰਨਾਲ ਕੋਰਟ ਵਿਚ ਪੇਸ਼ ਕਰ ਕੋਰਟ ਦੇ ਆਦੇਸ਼ਾਂ ਅਨੁਸਾਰ ਨਿਆਇਕ ਹਿਰਾਸਤ ਜੇਲ ਭੇਜ ਦਿੱਤਾ ਜਾਵੇਗਾ|