ਚੰਡੀਗੜ – ਹਰਿਆਣਾ ਵਿਚ ਸੌਰ ਊਰਜਾ ਨੂੰ ਪ੍ਰੋਤਸਾਹਨ ਦਿੰਦੇ ਹੋਏ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਨਵੀਨ ਅਤੇ ਨਵੀਕਰਣੀਆ ਊਰਜਾ ਮੰਤਰਾਲੇ ਦੀ ਗਾਇਡਲਾਇਨ ਅਨੁਸਾਰ ਫੇਜ 2 ਸਕੀਮ ਦੇ ਤਹਿਤ ਘਰਾਂ ‘ਤੇ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਲਾਗੂ ਕੀਤੀ ਹੈ| ਇਸ ਯੋਜਨਾ ਦੇ ਤਹਿਤ ਖਪਤਕਾਰਾਂ ਨੂੰ ਆਪਣੇ ਛੱਤ ‘ਤੇ ਸੂਚੀਬੱਧ ਸੋਲਰ ਫਰਮਾਂ ਤੋਂ ਸੋਲਰ ਸਿਸਟਮ ਲਗਾਉਣ ‘ਤੇ 3 ਕਿਲੋਵਾਟ ਤਕ 40 ਫੀਸਦੀ ਅਤੇ 3 ਕਿਲੋਵਾਰ ਤੋਂ ਵੱਧ ਤੇ 10 ਕਿਲੋਵਾਟ ਤਕ 20 ਫੀਸਦੀ ਸਬਸਿਡੀ ਦਿੱਤੀ ਜਾਵੇਗੀ| 1 ਕਿਲੋਵਾਟ ਦਾ ਸੋਲਰ ਸਿਸਟਮ ਲਗਾ ਕੇ ਖਪਤਕਾਰ ਸਾਲ ਭਰ ਦੌਰਾਨ ਲਗਭਗ 6,000 ਰੁਪਏ ਤਕ ਦੀ ਬਚਤ ਕਰ ਸਕਦੇ ਹਨ ਅਤੇ ਇਸ ਸੋਲਰ ਸਿਸਟਮ ‘ਤੇ ਹੋਣ ਵਾਲੇ ਖਰਚ ਨੂੰ 5-6 ਸਾਲ ਅੰਦਰ ਪੂਰਾ ਕੀਤਾ ਜਾ ਸਕੇਗਾ| ਇਸ ਯੋਜਨਾ ਦੇ ਤਹਿਤ ਸੋਲਰ ਸਿਸਟਮ ਲਗਾਉਣ ਲਈ ਜਿੰਨਾਂ ਫਰਮਾਂ ਨੂੰ ਸੂਚੀਬੱਧ ਕੀਤਾ ਹੈ, ਉਨਾਂ ਦੇ ਨਾਂਅ ਤੇ ਮੋਬਾਇਲ ਨੰਬਰ ਹੇਠ ਲਿਖੇ ਹਨ|ਨੈਕਸਾ ਸੋਲਰ ਪ੍ਰਾਇਵੇਟ ਲਿਮਟਿਡ 9158837657, ਐਕਸਪੈਜ ਐਨਰਜੀ ਸੋਲਯੂਸ਼ਨ ਐਲਐਲਪੀ 9999767040, ਸਨਗ੍ਰਿਡ ਇਲੈਕਟ੍ਰਿਕ ਪ੍ਰਾਇਵੇਟ ਲਿਮਟਿਡ 9210200051, ਫੀਲਡ ਐਨਜਰੀ ਸਿਸਟਮ 9784489308, ਸਨਸਿਵਚ ਇੰਡਿਆ ਪ੍ਰਾਇਵੇਟ ਲਿਮਟਿਡ 7891398061, ਵਰਦੇ ਸੋਲੇਯਰ ਪ੍ਰਾਇਵੇਟ ਲਿਮਟਿਡ 9810538955, ਮਾਵੇਨ ਸੋਲਰ ਪ੍ਰਾਇਵੇਟ ਲਿਮਟਿਡ 9671799866, ਸ੍ਰੀ ਮਹਾਵੀਰ ਇੰਟਰਪ੍ਰਾਇਜਜ 9468270047, ਏਅਰਸੀ ਰਿੰਯੂਏਬਲ ਪ੍ਰਾਇਵੇਟ ਲਿਮਟਿਡ 9899992521, ਰਿਤਿਕਾ ਸਿਸਟਮ ਪ੍ਰਾਇਵੇਟ ਲਿਮਟਿਡ 8800564525 ਹੈ|ਇਸ ਯੋਜਨਾ ਦਾ ਲਾਭ ਚੁੱਕਣ ਲਈ ਭਾਰਤੀ ਮਾਨਕਾਂ ਅਨੁਸਾਰ ਬਣੇ ਉਪਰਕਣਾਂ ਦੀ ਵਰਤੋਂ ਕਰਨਾ ਲਾਜਿਮੀ ਹੈ| ਨਿਗਮ ਨੇ ਵੱਖ-ਵੱਖ ਸ਼੍ਰੇਣੀਆਂ ਦੇ ਸਮੱਰਥਾ ਅਨੁਸਾਰ ਪ੍ਰਤੀ ਵਾਟ ਦੇ ਹਿਸਾਬ ਨਾਲ ਰੇਟ ਨਿਰਧਾਰਿਤ ਕੀਤੇ ਹਨ| ਖਪਤਕਾਰ ਆਪਣੀ ਲੋਂੜ ਅਨੁਸਾਰ ਸੋਲਰ ਸਿਸਟਮ ਲਗਾ ਕੇ ਆਪਣੇ ਬਿਜਲੀ ਬਿਲਾਂ ਨੂੰ ਘੱਟ ਕਰ ਸਕਦੇ ਹਨ|ਉਨਾਂ ਅੱਗੇ ਦਸਿਆ ਕਿ ਇਸ ਯੋਜਨਾ ਨਾਲ ਵੱਡੇ ਪੱਧਰ ‘ਤੇ ਨਵੀਨ ਅਤੇ ਨਵੀਕਰਣੀਆ ਤੌਰ ਵਿਚ ਸੌਰ ਊਰਜਾ ਤੋਂ ਬਿਜਲੀ ਦਾ ਉਤਪਾਦਨ ਹੋਵੇਗਾ, ਜਿਸ ਨਾਲ ਬਿਜਲੀ ਬਿਲ ਵਿਚ ਬਚਤ ਦੇ ਨਾਲ-ਨਾਲ ਪ੍ਰਦੂਸ਼ਣ ਵਿਚ ਕਮੀ ਆਵੇਗੀ| ਇਸ ਤਰਾਂ, ਖਪਤਕਾਰ ਇਸ ਯੋਜਨਾ ਨੂੰ ਅਪਣਾਕੇ ਚੌਗਿਰਦਾ ਸਰੰਖਣ ਵਿਚ ਆਪਣਾ ਅਹਿਮ ਯੋਗਦਾਨ ਦੇ ਸਕਦੇ ਹਨ|ਇਸ ਯੋਜਨਾ ਬਾਰੇ ਵਧੇਰੇ ਜਾਣਕਾਰੀ ਲਈ ਬਿਜਲੀ ਵਿਭਾਗ ਦੀ ਵੈਬਸਾਇਟ https://www.uhbvn.org.in/ ਵੇਖੀ ਜਾ ਸਕਦੀ ਹੈ|