ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਚੈਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸਥਿਤ ਗਿਰੀ ਸੈਂਟਰ ਵਿਚ 4 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਸਣਿਆ ਸਿੰਥੈਟਿਕ ਟ੍ਰੈਕ ਖਿਡਾਰੀਆਂ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ| ਇੱਥੇ ਅਭਿਆਸ ਕਰ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੈ ਸੂਬੇ ਦੇ ਦੇਸ਼ ਦਾ ਨਾਂਅ ਰੋਸ਼ਨ ਕਰਣਗੇ|ਮੁੱਖ ਮੰਤਰੀ ਮਨੋਹਰ ਲਾਲ ਇਸ ਕੌਮਾਂਤਰੀ ਸਿੰਥੈਟਿਕ ਟ੍ਰੈਕ ਦੇ ਉਦਘਾਟਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬੰਬੋਧਿਤ ਕਰ ਰਹੇ ਸਨ| ਇਸ ਦੇ ਬਾਅਦ ਮੁੱਖ ਮੰਤਰੀ ਨੇ ਯੂਨੀਵਰਸਿਟੀ ਵਿਚ ਹੀ ਕੌਮਾਂਤਰੀ ਸਾਇੰਟਿਸਟ ਹਾਸਟਲ ਦਾ ਵੀ ਉਦਘਾਟਨ ਕੀਤਾ|ਮੁੱਖ ਮੰਤਰੀ ਨੇ ਕਿਹਾ ਕਿ 19 ਸਾਲ ਤਕ ਦੀ ਉਮਰ ਦੇ ਖਿਡਾਰੀਆਂ ਲਈ ਖੇਡੋਂ ਇੰਡੀਆ ਪ੍ਰੋਗ੍ਰਾਮ ਸੰਚਾਲਿਤ ਹੈ ਜਿਸ ਦੇ ਤਹਿਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ| ਇਸ ਨਾਲ ਕਿਸ਼ੋਰ ਅਵਸਥਾ ਵਿਚ ਹੀ ਖਿਡਾਰੀ ਅਭਿਆਸ ਕਰਦੇ ਹੋਏ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਉਨ ਵਿਚ ਕਾਮਯਾਬ ਹੋ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਖੇਡੋਂ ਇੰਡੀਆ ਦੇ ਤਹਿਤ ਸਾਲ 2021 ਵਿਚ ਆਯੋਜਿਤ ਕੀਤੇ ਜਾਣ ਵਾਲੇ ਖੇਡਾਂ ਦੀ ਮੇਜਬਾਨੀ ਹਰਿਆਣਾ ਕਰੇਗਾ ਅਤੇ ਇਸ ਦਾ ਮੁੱਖ ਕੇਂਦਰ ਪੰਚਕੂਲਾ ਹੋਵੇਗਾ| ਇਸ ਖੇਡ ਮਹਾਕੁੰਭ ਵਿਚ ਪੂਰੇ ਦੇਸ਼ ਤੋਂ 12 ਤੋਂ 15 ਹਜਾਰ ਖਿਡਾਰੀ ਹਿੱਸਾ ਲੈਣਗੇ| ਇਸ ਵਿਚ 20 ਤਰ੍ਹਾ ਦੇ ਇਵੈਂਟ ਆਯੋਜਿਤ ਕੀਤੇ ਜਾਣਗੇ| ਉਨ੍ਹਾਂ ਨੇ ਕਿਹਾ ਕਿ ਖੇਡੋ ਇੰਡੀਆ ਦੇ ਤਹਿਤ ਲਵੰਬਰ ਜਾਂ ਦਸੰਬਰ ਵਿਚ ਹੀ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚਲਦੇ ਇਹ ਸੰਭਵ ਨਹੀਂ ਹੋ ਪਾਇਆ| ਇਸ ਲਈ ਅਗਲੇ ਸਾਲ ਦੇ ਲਈ ਇੰਨ੍ਹਾਂ ਖੇਡਾਂ ਦੀ ਮੇਜਬਾਨੀ ਹਰਿਆਣਾ ਸੂਬੇ ਨੂੰ ਮਿਲੀ ਹੈ|ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਇਸ ਦੀ ਤਿਆਰੀਆਂ ਵਿਚ ਜੁੱਟ ਜਾਣ ਤਾਂ ਜੋ ਇੰਨ੍ਹਾਂ ਖੇਡਾਂ ਵਿਚ ਉਹ ਬਿਹਰੀਨ ਪ੍ਰਦਰਸ਼ਨ ਸਕਣ| ਇੰਨ੍ਹਾਂ ਖੇਡਾਂ ਦੇ ਸਫਲ ਆਯੋਜਨ ਵਿਚ ਸਿਖਿਆ ਵਿਭਾਗ ਤੇ ਖੇਡ ਵਿਭਾਗ ਦੀ ਮਹਤੱਵਪੂਰਣ ਭੂਮਿਕਾ ਰਹਿੰਦੀ ਹੈ| ਉਨ੍ਹਾਂ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਵਿਚ ਮੇਜਬਾਨ. ਦੇ ਨਾਲ-ਨਾਲ ਜੇਤੂ ਬਨਣ ‘ਤੇ ਜੋਰ ਰਹੇਗਾ|ਇਸ ਮੌਕੇ ‘ਤੇ ਕੁੜੀਆਂ ਦੀ ਸੌ ਮੀਟਰ ਤੇ ਮੁੰਡਿਆਂ ਦੀ 400 ਮੀਟਰ ਦੀ ਦੌੜ ਵੀ ਕਰਵਾਈ ਗਈ| ਇਸ ਤੋਂ ਇਲਾਵਾ ਖੁਦ ਮੁੱਖ ਮੰਤਰੀ, ਵਾਇਸ ਚਾਂਸਲਰ ਤੇ ਹੋਰ ਅਧਿਕਾਰੀਆਂ ਨੇ ਵੀ ਟ੍ਰੈਕ ‘ਤੇ ਦੌੜ ਲਗਾਈ|ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਮੁੱਖ ਮਹਿਮਾਨ ਦੇ ਸਾਹਮਣੇ ਯੂਨੀਵਰਸਿਟੀ ਦੀ ਖੇਡਾਂ ਵਿਚ ਉਪਲਬਧੀਆਂ ਦਾ ਜਿਕਰ ਕਰਦੇ ਹੋਏ ਦਸਿਆ ਕਿ ਇੰਥੋਂ ਅਭਿਆਸ ਕਰਨ ਵਾਲੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਯੂਨੀਵਰਸਿਟੀ ਦਾ ਨਾਂਅ ਚਮਕਾਇਆ ਹੈ|ਵਿਦਿਆਰਥੀ ਭਲਾਈ ਨਿਦੇਸ਼ਕ ਡਾ. ਦੇਵੇਂਦਰ ਸਿੰਘ ਦਹਿਆ ਨੇ ਯੂਨੀਵਰਸਿਟੀ ਦੀ ਖੇਡ ਉਪਲਬਧੀਆਂ ਦੇ ਬਾਰੇ ਵਿਚ ਵਿਸਥਾਰਪੂਰਣ ਦਸਦੇ ਹੋਏ ਕਿਹਾ ਕਿ ਇਥੋ. ਅਭਿਆਸ ਕਰ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਵਿਚ ਗੀਤਾ ਜੁਤਸ਼ੀ ਨੇ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਤੇ ਪਦਮਸ੍ਰੀ ਅਵਾਰਡ ਜੇਤੂ ਰਹੀ ਹੈ|ਯੂਨੀਵਰਸਿਟੀ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਹਰਿਆਣਾ ਵਿਧਾਲਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ, ਹਿਸਾਰ ਦੇ ਵਿਧਾਇਕ ਡਾ. ਕਮਲ ਗੁਪਤਾ, ਬੀਜੇਪੀ ਜਿਲ੍ਹਾ ਪ੍ਰਧਾਨ ਕੈਪਨਟ ਭੁਪੇਂਦਰ ਸਿੰਘ ਵੀਰ ਚੱਕਰ ਤੋਂ ਇਲਾਵਾ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀ ਅਤੇ ਸ਼ਹਿਰ ਦੇ ਮਾਣਯੋਗ ਵਿਅਕਤੀ ਮੌਜੂਦ ਸਨ|