ਰੂਪਨਗਰ, 25 ਅਕਤੂਬਰ 2021- ਇਲਾਕਾ ਗੁੱਡਜ਼ ਟਰਾਂਸਪੋਰਟ ਆਪਰੇਟਰਜ਼ ਰੋਪਡ਼ ਵਲੋਂ ਰੂਪਨਗਰ ਜਿਲ੍ਹੇ ਵਿਚ ਆਰਟੀਏ ਦਫਤਰ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਪ੍ਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਰੂਪਨਗਰ ਜਿਲ੍ਹੇ ਦੀ ਹੋਂਦ ਅਤੇ ਸਨਮਾਨ ਨੂੰ ਬਹਾਲ ਕਰਨ ਲਈ ਰੂਪਨਗਰ ਜਿਲ੍ਹੇ ਦੀ ਪਹਿਚਾਣ ਪੀਬੀ 12 ਨੰਬਰ ਨੂੰ ਬਹਾਲ ਕਰਨ ਲਈ ਜਿਲ੍ਹੇ ਦੇ 611ਪਿੰਡਾਂ ਦੇ ਟਰਾਂਸਪੋਰਟਰ, ਆਪਰੇਟਰਾਂ ਦੀ ਆਰਥਿਕ ਲੁੱਟ ਰੋਕਣ ਤੇ ਸਮੇਂ ਦੀ ਬਰਬਾਦੀ ਰੋਕਣ ਲਈ ਤੁਰੰਤ ਆਰਟੀਏ ਦਫਤਰ ਰੋਪਡ਼ ਵਿਖੇ ਸਥਾਪਿਤ ਕੀਤਾ ਜਾਏ। ਇਸ ਮੌਕੇ ਆਰਟੀਏ ਦਫਤਰ ਰੋਪਡ਼ ਵਿਖੇ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸੁਰਿੰਦਰ ਸਿੰਘ, ਆਪ ਆਗੂ ਸੰਦੀਪ ਜੋਸ਼ੀ, ਨਿਰਮਲ ਸਿੰਘ ਲੋਦੀਮਾਜਰਾ, ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਰੂਪਨਗਰ ਜਿਲ੍ਹੇ ਵਿਚ 6 ਹਜਾਰ ਤੋਂ ਵੱਧ ਲੋਕ ਟਰਾਂਸਪੋਰਟ ਦੇ ਕਾਰੋਬਾਰ ਨਾਲ ਸਬੰਧਿਤ ਹਨ ਅਤੇ ਟੈਕਸ ਅਤੇ ਹੋਰ ਕੰਮਾਂ ਲਈ ਆਰਟੀਏ ਦਫਤਰ ਮੋਹਾਲੀ ਜਾਣਾ ਪੈਂਦਾ ਹੈ। ਜਿਸ ਨਾਲ ਟਰਾਂਸਪੋਰਟਰਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ। ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਜਦੋਂ ਰੂਪਨਗਰ ਵਿਖੇ ਕਮਿਸ਼ਨਰ ਦਫਤਰ ਸਥਿਤ ਹੈ ਤਾਂ ਆਰਟੀਏ ਦਫਤਰ ਕਿਉਂ ਸਥਾਪਿਤ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਆਰਟੀਏ ਦਫਤਰ ਰੂਪਨਗਰ ਵਿਖੇ ਜਲਦੀ ਸਥਾਪਿਤ ਕੀਤਾ ਜਾਏ ਅਤੇ ਰੂਪਗਨਰ ਜਿਲ੍ਹੇ ਦੇ ਟਰਾਂਸਪੋਰਟਰਾਂ ਨੂੰ ਪਰੇਸ਼ਾਨੀ ਤੋਂ ਰਾਹਤ ਦਿਵਾਈ ਜਾਏ। ਇਸ ਮੌਕੇ ਗੁਰਦਿਆਲ ਸਿੰਘ, ਸੁਰਜਨ ਸਿੰਘ, ਮੇਹਰ ਸਿੰਘ, ਰਜਿੰਦਰ ਸਿੰਗ, ਭਗਤ ਸਿੰਘ,ਹਰਵਿੰਦਰ ਸਿੰਘ ਆਦਿ ਮੌਜੂਦ ਸਨ।