ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ ਅਤੇ ਇੰਜੇਕਸ਼ਨ ਆਉਂਦੇ ਹੀ ਸੱਭ ਤੋਂ ਪਹਿਲਾਂ ਮੋਹਰੀ ਲਾਇਨ ਵਿਚ ਰਹਿਣ ਵਾਲੇ ਕੋਰੋਨਾ ਯੁੱਧਾਵਾਂ ਨੂੰ ਲਗਾਇਆ ਜਾਵੇਗਾ|ਅੱਜ ਗੁਰੂਗ੍ਰਾਮ ਵਿਚ ਜਿਲਾ ਸੰਪਰਕ ਤੇ ਸ਼ਿਕਾਇਤ ਹਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਇਹ ਗੱਲ ਕਹੀ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਮਹਾਮਾਰੀ ਤੋਂ ਬਚਾਓ ਲਈ ਹਰੇਕ ਵਿਅਕਤੀ ਨੂੰ ਸਾਵਧਾਨੀ ਵਰਤਨੀ ਲਾਜਿਮੀ ਹੈ, ਕਿਉਂਕਿ ਸਾਵਧਾਨੀ ਦੱਸ ਦੇ ਹੀ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬੱਚ ਸਕਦੇ ਹਨ| ਬਿਮਾਰੀ ਹੋਣ ਤੋਂ ਬਾਅਦ ਤਾਂ ਇਲਾਜ ਕਰਵਾਉਣਾ ਪੈਂਦਾ ਹੈ| ਰਾਜ ਸਰਕਾਰ ਵੱਲੋਂ ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਇਲਾਜ ਦੇ ਪ੍ਰਬੰਧ ਕੀਤੇ ਗਏ ਹਨ|ਉਨਾਂ ਨੇ ਅੱਜ ਫਿਰਾ ਸੂਬਾ ਵਾਸੀਆਂ ਤੋਂ ਅਪੀਲ ਕੀਤੀ ਕਿ ਲੋਕ ਸਹੀ ਢੰਗ ਨਾਲ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਬਨ ਨਾਲ ਧੋਣ ਜਾਂ ਸੈਨਿਟਾਇਜਰ ਕਰੇ ਅਤੇ ਇਕ-ਦੂਜੇ ਦੇ ਵਿਚਕਾਰ ਘੱਟੋਂ ਘੱਟ ਦੋ ਗਜ ਦੀ ਦੂਰੀ ਬਣਾ ਕੇ ਰੱਖਣ| ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸਾਰੀਆਂ ਦੀ ਜਿੰਮੇਵਾਰੀ ਹੈ ਕਿ ਇਸ ਬਿਮਾਰੀ ਤੋਂ ਬਚਾਓ ਲਈ ਅਸੀਂ ਖੁਦ ਸਾਵਧਾਨੀ ਵਰਤਨ ਅਤੇ ਆਪਣੇ ਪਰਿਵਾਰ ਦੇ ਲੋਕਾਂ ਅਤੇ ਜਾਣ-ਪਛਾਣ ਵਾਲੀਆਂ ਨੂੰ ਇਸ ਬਾਰੇ ਜਾਗਰੂਕ ਕਰਨ|