ਚੰਡੀਗੜ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀਆਂ ਲਈ ਜਿਲਾ ਤੇ ਬਲਾਕ ਪੱਧਰ ਦੀ ਲਾਇਬ੍ਰੇਰੀ ਵਿਚ ਪੜ•ਾਈ ਸਮੱਗਰੀ ਦੀ ਚੋਣ ਧਿਆਨ ਨਾਲ ਕੀਤੀ ਜਾਵੇ| ਇਸ ਤੋਂ ਇਲਾਵਾ, ਲਾਇਬ੍ਰੇਰੀਆਂ ਦੇ ਸਮੇਂ ਨੂੰ ਵੀ ਵਧਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਸਕਣ|ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਦੇ ਤਹਿਤ ਘੱਟ ਗਿਣਤੀ ਭਾਈਚਾਰੇ ਦੇ ਚੁਣੇ ਸੱਤ ਜਿਲਿਆਂ ਵਿਚ ਪਲਵਲ, ਫਤਿਹਾਬਾਦ, ਮੇਵਾਤ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਤੇ ਸਿਰਸਾ ਦੇ 15 ਬਲਾਕਾਂ ਦੀ ਲਗਭਗ 35 ਕਰੋੜ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦੀ ਇਜਾਜਤ ਪ੍ਰਦਾਨ ਕੀਤੀ|ਪ੍ਰਵਾਨ ਕੀਤੀ ਗਈ ਪਰਿਯੋਜਨਾਵਾਂ ਵਿਚ ਨੂੰਹ ਬਲਾਕ ਦੇ ਮੇਵਾਤ ਇੰਜੀਨੀਅਰਿੰਗ ਕਾਲਜ ਵਿਚ ਮਹਿਲਾ ਹੋਸਟਲ, ਪਿਹੋਵਾ ਬਲਾਕ ਵਿਚ ਇਕ ਜਨਤਕ ਕੇਂਦਰ ਤੇ 3 ਡਿਸਪੈਂਸਰਿਆਂ, 86 ਸਕੂਲਾਂ ਵਿਚ ਪਖਾਨੇ (ਲੜਕੇ ਤੇ ਲੜਕੀਆਂ ਲਈ), ਸਵੈ ਸਹਾਇਤਾ ਸਮੂਹਾਂ ਦੇ ਕੰਮ ਕਰਨ ਦੇ 105 ਸ਼ੈਡ, ਆਂਗਨਵਾੜੀ ਕੇਂਦਰ, ਲਾਇਬ੍ਰੇਰੀ ਅਤੇ ਹਥੀਨ ਬਲਾਕ ਵਿਚ ਜਿਮ ਉਪਕਰਣ ਤੇ ਮੈਟ ਸ਼ਾਮਿਲ ਹਨ| ਇਸ ਤੋਂ ਇਲਾਵਾ, ਉਨਾਂ ਨੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਅਭਿਨਵ ਪਰਿਯੋਜਨਾਵਾਂ ‘ਤੇ ਵੀ ਕੰਮ ਕਰਨ ਦੇ ਆਦੇਸ਼ ਦਿੱਤੇ|ਮੀਟਿੰਗ ਵਿਚ ਮੁੱਖ ਸਕੱਤਰ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਿਖਿਆ ਪ੍ਰਦਾਨ ਕਰਨ ਲਈ ਸਕੂਲ ਸਿਖਿਆ ਵਿਭਾਗ ਵੱਲੋਂ ਟੈਬਲੇਟ ਦਿੱਤੇ ਜਾਣੇ ਹਨ| ਅਜਿਹੇ ਵਿਚ ਇੰਨਾਂ ਘੱਟ ਗਿਣਤੀ ਭਾਈਚਾਰੇ ਦੇ 15 ਬਲਾਕਾਂ ਵਿਚ ਪਹਿਲ ਦੇ ਆਧਾਰ ‘ਤੇ ਟੈਬਲੇਟ ਦਿੱਤੇ ਜਾਣ| ਮੀਟਿੰਗ ਵਿਚ ਦਸਿਆ ਗਿਆ ਕਿ ਪੀਐਮਜੇਵੀਕੇ ਯੋਜਨਾ ਦਾ ਮੰਤਵ ਪਿਛੜਾਪਨ ਦੇ ਮਾਪਦੰਡ ‘ਤੇ ਕੌਮੀ ਔਸਤ ਅਤੇ ਘੱਟ ਗਿਣਤੀ ਭਾਈਚਾਰਿਆਂ ਵਿਚਕਾਰ ਦੇ ਫਰਕ ਨੂੰ ਘੱਟ ਕਰਨਾ ਹੈ| ਜਿੱਥੇ ਕੁਲ ਆਬਾਦੀ ਦਾ ਘੱਟੋਂ ਘੱਟ 25 ਫੀਸਦੀ ਘੱਟਗਿਣਤੀ ਹੁੰਦੇ ਹਨ, ਉੱਥੇ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ| ਇਸ ਯੋਜਨਾ ਦੇ ਤਹਿਤ 33 ਫੀਸਦੀ ਤੋਂ 40 ਫੀਸਦੀ ਸਰੋਤ ਖਾਸਤੌਰ ‘ਤੇ ਮਹਿਲਾ ਕੇਂਦਰਿਤ ਪਰਿਯੋਜਨਾਵਾਂ ਲਈ ਵੰਡ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ, 80 ਫੀਸਦੀ ਸਰੋਤਾਂ ਨੂੰ ਸਿਖਿਆ, ਸਿਹਤ ਅਤੇ ਕੌਸ਼ਲ ਵਿਕਾਸ ਨਾਲ ਸਬੰਧਤ ਪਰਿਯੋਜਨਾਵਾਂ ਲਈ ਨਿਰਧਾਤਿਰ ਕੀਤੀ ਗਈ ਹੈ|ਮੀਟਿੰਗ ਵਿਚ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਨਿਗਮ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ, ਵਿੱਤ ਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|