ਚੰਡੀਗੜ੍ਹ – ਹਰਿਆਣਾ ਪੁਲਿਸ ਮੁੱਖ ਦਫਤਰ ਵਿਚ ਅੱਜ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਹਰਿਆਣਾ ਮਨੋਜ ਯਾਦਵ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦੀ ਵਿਚ ਸੰਵਿਧਾਨ ਦਿਵਸ ਮਨਾਇਆ ਗਿਆ| ਇਸ ਮੌਕੇ ‘ਤੇ ਡੀਜੀਪੀ ਮਨੋਜ ਯਾਦਵ ਨੇ ਸੰਵਿਧਾਨ ਦਿਵਸ ਸਮਾਰੋਹ ਵਿਚ ਮੌਜੂਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜਿਆ ਅਤੇ ਉਨ੍ਹਾਂ ਨੇ ਸੰਵਿਧਾਨ ਦੇ ਉਦੇਸ਼ ਬਾਰੇ ਜਾਣੂੰ ਕਰਵਾਇਆ| ਇਸ ਮੌਕੇ ‘ਤੇ ਸ੍ਰੀ ਯਾਦਵ ਨੇ ਕਿਹਾ ਕਿ 26 ਨਵੰਬਰ, 1949 ਨੂੰ ਇਸੀ ਦਿਨ ਸਾਡੇ ਸੰਵਿਧਾਨ ਨੁੰ ਆਪਣਾ ਕੇ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ| ਭਾਰਤੀ ਗਣਤੰਤਰ ਦੇ ਇਤਿਹਾਸ ਵਿਚ ਇਸ ਦਿਨ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਖੰਡਤਾ ਤੇ ਪ੍ਰਭੂਤਾ ਨੂੰ ਬਣਾਏ ਰੱਖਣ ਲਈ ਸੰਵਿਧਾਨ ਦੀ ਪਾਲਣਾ ਕਰਨਾ ਸੱਭਦੀ ਜਿਮੇਵਾਰੀ ਹੈ| ਇਸ ਮੌਕੇ ‘ਤੇ ਏਡੀਜੀਪੀ ਕ੍ਰਾਇਮ ਅਗੇਂਸਟ ਵੂਮੈਨ ਸ੍ਰੀਮਤੀ ਕਲਾ ਰਾਮਚੰਦਰਨ, ਆਈਜੀਪੀ ਸੀਐਮ ਫਲਾਇੰਗ ਸਕੁਆਡ ਰਾਜੇਂਦਰ ਕੁਮਾਰ, ਡੀ.ਆਈਜੀ ਲਾ ਐਂਡ ਆਡਰ ਰਾਕੇਸ਼ ਆਰਿਆ, ਡੀਆਈਜੀ ਪ੍ਰਸਾਸ਼ਨ ਸਤੇਂਦਰ ਗੁਪਤਾ, ਐਸਪੀ ਆਈਟੀ ਵਸੀਮ ਅਕਰਮ, ਐਸਪੀ ਸੁਰੱਖਿਆ ਹਾਮਿਦ ਅਖਤਰ, ਵਧੀਕ ਨਿਦੇਸ਼ਕ ਲੀਗਲ ਸੁਖਬੀਰ ਗੋਇਲ ਸਮੇਤ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ|