ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ ਦਿੱਤੀ| ਉਨ੍ਹਾਂ ਨੇ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਦਿਆ ਕਿਹਾ ਕਿ ਗੋਗੋਈ ਉਨ੍ਹਾਂ ਦੇ ਗੁਰੂ ਸਨ| ਉਹਨਾਂ ਕਿਹਾ ਕਿ ਗੋਗੋਈ ਦਾ ਦਿਹਾਂਤ ਉਨ੍ਹਾਂ ਲਈ ਨਿੱਜੀ ਨੁਕਸਾਨ ਹੈ| ਗੋਆ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਗੁਹਾਟੀ ਆਉਣ ਤੋਂ ਬਾਅਦ ਉਹ ਸਿੱਧਾ ਸ਼੍ਰੀਮੰਤ ਸ਼ੰਕਰਦੇਵ ਕਲਾਖੇਤਰ ਪਹੁੰਚੇ, ਜਿੱਥੇ ਗੋਗੋਈ ਦੀ ਮ੍ਰਿਤਕ ਦੇਹ ਨੂੰ ਜਨਤਾ ਦੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ| ਇਸ ਦੌਰਾਨ ਮਰਹੂਮ ਕਾਂਗਰਸ ਨੇਤਾ ਦੇ ਪੁੱਤਰ ਗੌਰਵ ਮੌਜੂਦ ਸਨ| ਕਾਂਗਰਸ ਨੇਤਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੋਗੋਈ ਸਿਰਫ ਆਸਾਮ ਦੇ ਨੇਤਾ ਨਹੀਂ ਸਨ| ਉਹ ਬਿਹਤਰੀਨ ਮੁੱਖ ਮੰਤਰੀ ਅਤੇ ਰਾਸ਼ਟਰੀ ਪੱਧਰ ਦੇ ਨੇਤਾ ਸਨ| ਉਨ੍ਹਾਂ ਨੇ ਆਸਾਮ ਦੇ ਲੋਕਾਂ ਨੂੰ ਇਕ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕੀਤਾ ਸੀ| ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗੋਗੋਈ ਮੇਰੇ ਅਧਿਆਪਕ, ਮੇਰੇ ਗੁਰੂ ਸਨ| ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਆਸਾਮ ਅਤੇ ਇੱਥੋਂ ਦੇ ਲੋਕਾਂ ਦਾ ਕੀ ਮਹੱਤਵ ਹੈ| ਉਨ੍ਹਾਂ ਨੇ ਆਸਾਮ ਦੀ ਸੁੰਦਰਤਾ ਤੋਂ ਮੈਨੂੰ ਜਾਣੂੰ ਕਰਵਾਇਆ| ਉਨ੍ਹਾਂ ਦਾ ਜਾਣਾ ਮੇਰੇ ਲਈ ਨਿੱਜੀ ਨੁਕਸਾਨ ਹੈ| ਜਿਕਰਯੋਗ ਹੈ ਕਿ ਗੋਗੋਈ ਦਾ ਦਿਹਾਂਤ ਸੋਮਵਾਰ ਨੂੰ ਹੋ ਗਿਆ ਸੀ|