ਨਵੀਂ ਦਿੱਲੀ, 26 ਮਈ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹ ਹੁਣ ਵੀ ਭਾਰਤ ਦੇ ਲਈ ਖੇਡ ਸਕਦੇ ਹਨ| ਜੁਲਾਈ ਵਿੱਚ 40 ਸਾਲ ਦੇ ਹੋਣ ਵਾਲੇ ਇਸ ਖਿਡਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਟੀਮ ਦੇ ਨਾਲ ਟੀ-20 ਸਵਰੂਪ ਵਿੱਚ ਖੇਡਣ ਦੇ ਲਈ ਤਿਆਰ ਹਨ| ਉਹਨਾਂ ਨੇ ਕਿਹਾ ਹੈ ਕਿ ਉਹ ਆਈ. ਪੀ. ਐਲ. ਵਿੱਚ ਖੇਡ ਰਹੇ ਹਨ ਤੇ ਇਸ ਲਈ ਦੇਸ਼ ਦੇ ਲਈ ਟੀ-20 ਖੇਡ ਸਕਦੇ ਹਨ| ਆਈ. ਪੀ. ਐਲ. ਵਿੱਚ ਹਰਭਜਨ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸੰਯੁਕਤ ਰੂਪ ਨਾਲ ਤੀਜੇ ਗੇਂਦਬਾਜ਼ ਹਨ| ਉਨ੍ਹਾਂ ਨੇ ਹੁਣ ਤਕ 150 ਵਿਕਟਾਂ ਆਪਣੇ ਨਾਂ ਕੀਤੀਆਂ ਹਨ|
ਹਰਭਜਨ ਨੇ ਭਾਰਤ ਦੇ ਲਈ ਆਪਣਾ ਆਖਰੀ ਮੈਚ 2016 ਵਿੱਚ ਏਸ਼ੀਆ ਕੱਪ ਵਿੱਚ ਖੇਡਿਆ ਸੀ| ਵੈਬਸਾਈਟ ਈ. ਐਸ. ਪੀ. ਐਨ. ਕ੍ਰਿਕਇੰਫੋ ਨੇ ਹਰਭਜਨ ਦੇ ਹਵਾਲੇ ਤੋਂ ਲਿਖਿਆ ਹੈ, ਮੈਂ ਤਿਆਰ ਹਾਂ| ਜੇਕਰ ਮੈਂ ਆਈ. ਪੀ. ਐਲ. ਵਿੱਚ ਵਧੀਆ ਗੇਂਦਬਾਜ਼ੀ ਕਰ ਸਕਦਾ ਹਾਂ…ਜੋ ਗੇਂਦਬਾਜ਼ਾਂ ਦੇ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਦਾਨ ਬਹੁਤ ਛੋਟੇ ਹੁੰਦੇ ਹਨ ਤੇ ਦੁਨੀਆ ਦੇ ਸਾਰੇ ਵੱਡੇ ਖਿਡਾਰੀ ਆਈ. ਪੀ. ਐਲ. ਵਿੱਚ ਖੇਡਦੇ ਹਨ| ਉਸਦੇ ਵਿਰੁੱਧ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਹੁੰਦਾ ਹੈ| ਜੇਕਰ ਤੁਸੀਂ ਉਸਦੇ ਵਿਰੁੱਧ ਆਈ. ਪੀ. ਐਲ. ਵਿੱਚ ਵਧੀਆ ਕਰ ਸਕਦੇ ਹੋ ਤਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਵਧੀਆ ਕਰ ਸਕਦੇ ਹੋ|