ਚੰਡੀਗੜ੍ਹ – ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ 26 ਨਵੰਬਰ ਨੂੰ ਦਿੱਤੇ ਗਏ ਦਿੱਲੀ ਚੱਲੋਂ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਨੇ ਹਰ ਤਰ੍ਹਾ ਦੀ ਸਥਿਤੀ ਤੋਂ ਨਜਿੱਠਣ ਲਈ ਏਤਿਆਤ ਵਜੋ ਸਾਰੇ ਜਰੂਰੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ|ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਅੱਜ ਪ੍ਰਸਤਾਵਿਤ ਰਾਸ਼ਟਰਵਿਆਪੀ ਦਿੱਲੀ ਚੱਲੋ ਕਾਲ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੇ ਸਬੰਧ ਵਿਚ ਡਿਵੀਜਨਲ ਕਮਿਸ਼ਨਰਾਂ, ਅੰਬਾਲਾ, ਸਿਰਸਾ, ਫਤਿਹਾਬਾਦ, ਜੀਂਦ, ਕੈਥਲ , ਕੁਰੂਕਸ਼ੇਤਰ ਅਤੇ ਪੰਚਕੂਲਾ ਦੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਸੁਪਰਡੈਂਟਾਂ ਦੇ ਨਾਲ ਹੋਈ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ| ਮੀਟਿੰਗ ਵਿਚ ਵੀਡੀਓ ਕਾਨਫ੍ਰੈਸਿੰਗ ਰਾਹੀਂ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੇ ਵੀ ਹਿੱਸਾ ਲਿਆ|ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਾਨੂੰਨ ਅਤੇ ਵਿਵਸਥਾਂ ਬਣਾਏ ਰੱਖਣ ਲਈ ਪੁਲਿਸ ਵਿਭਾਗ ਨੂੰ ਸਾਰੀ ਜਰੂਰੀ ਕਦਮ ਚੁੱਕਣੇ ਹੋਣਗੇ ਅਤੇ ਆਸੂਚਨਾਵਾਂ ਦਾ ਆਦਾਨ-ਪ੍ਰਦਾਨ ਬਿਹਤਰ ਢੰਗ ਨਾਲ ਕਰਨਾ ਹੋਵੇਗਾ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ| ਇਸ ਤਰ੍ਹਾ, ਪੀਣ ਦੇ ਪਾਣੀ, ਮੈਡੀਕਲ ਕਿੱਟ, ਬਿਜਲੀ ਟੈਂਟ ਤੇ ਹੋਰ ਸਾਰੀ ਮੁੱਢਲੀ ਸਹੂਲਤਾਂ ਦਾ ਵੈਕਲਪਿਕ ਪ੍ਰਬੰਧ ਕਰਨਾ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਜਿਲ੍ਹਿਆਂ ਨਾਲ ਤਾਲਮੇਲ ਸਥਾਪਿਤ ਕਰਨ ਲਈ ਕੰਟਰੋਲ ਰੂਮ ਬਣਾਇਆ ਜਾਵੇ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਡਿਵੀਜਨਲ ਕਮਿਸ਼ਨਰਾਂ ਅਤੇ ਰੇਂਜ ਪੁਲਿਸ ਇੰਸਪੈਕਟਰ ਜਨਰਲਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਮਿਨਟ-ਟੂ-ਮਿਨਟ ਜਾਣਕਾਰੀ ਗ੍ਰਹਿ ਸਕੱਤਰ ਪੁਲਿਸ ਡਾਇਰੈਕਟਰ ਜਨਰਲ ਅਤੇ ਮੁੱਖ ਸਕੱਤਰ ਦਫਤਰ ਵਿਚ ਦੇਣ|ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਵੱਧ ਕਿਸਾਨਾਂ ਦੇ ਦਿੱਲੀ ਜਾਣ ਦੀ ਸੰਭਾਵਨਾਂ ਹੈ ਅਜਿਹੇ ਵਿਚ ਸ਼ੰਭੂ ਬਾਡਰ ‘ਤੇ ਵਿਸ਼ੇਸ਼ ਨਿਗਰਾਨੀ ਰੱਖਣੀ ਹੋਵੇਗੀ| ਇਸ ਤੋਂ ਇਲਾਵਾ, ਮੁੰਡਾਲ ਜਿੱਥੇ ਵੱਧ ਕਿਸਾਨਾਂ ਦੇ ਇਕੱਠਾ ਹੋਣ ਦੀ ਸੰਭਾਵਨਾ ਹੈ ਉੱਥੇ ਵੱਧ ਪੁਲਿਸ ਫੋਰਸ ਲਗਾਈ ਜਾਵੇ| ਉਨ੍ਹਾਂ ਨੇ ਹੋਰ ਸੂਬਿਆਂ ਤੋਂ ਹਰਿਆਣਾ ਵਿਚ ਆ ਰਹੇ ਰਾਜਮਾਰਗਾਂ ‘ਤੇ ਬੈਰੀਕੇਡਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ|ਮੁੱਖ ਸਕੱਤਰ ਨੇ ਕਿਹਾ ਕਿ ਪੰਜ ਕੌਮੀ ਰਾਜਮਾਰਗ, ਜੋ ਹਰਿਆਣਾ ਤੋਂ ਦਿੱਲੀ ਦੇ ਵੱਲ ਜਾਂਦੇ ਹਨ, ‘ਤੇ ਪੈਟਰੋਲਿੰਗ ਵਧਾਉਣੀ ਹੋਵੇਗੀ ਤਾਂ ਜੋ ਜਰੂਰੀ ਵਰਤੂਆਂ ਦੀ ਆਵਾਜਾਈ ਵਿਚ ਰੁਕਾਵਟ ਨਾ ਹੋਵੇ, ਇਸ ਗਲ ਦਾ ਵੀ ਧਿਆਨ ਰੱਖਨਾ ਜਰੂਰੀ ਹੈ| ਇਸ ਤੋਂ ਇਲਾਵਾ, ਸੜਕਾਂ ਦੇ ਬਲਾਕ ਹੋਣ ‘ਤੇ ਆਵਾਜਾਈ ਲਈ ਵੈਕਲਪਿਕ ਸੜਕਾਂ ‘ਤੇ ਮੋੜਨ ਦੀ ਵੀ ਵਿਵਸਥਾ ਕੀਤੀ ਜਾਵੇ ਤਾਂ ਜੋ ਯਾਤਰੀਆਂ ਅਤੇ ਜਨਤਾ ਨੂੰ ਅਸਹੂਲਤ ਨਾ ਹੋਵੇ| ਸਾਰੇ ਪੁਲਿਸ ਅਧਿਕਾਰੀ ਜਿਲ੍ਹਿਆਂ ਵਿਚ ਮੌਜੂਦ ਰਹਿਣ| ਜਿੱਥੇ-ਜਿੱਥੇ ਕਿਸਾਨ ਇਕੱਠਾ ਹੋਣਗੇ ਉੱਥੇ ਕਾਰਜਕਾਰੀ ਮੈਜੀਸਟ੍ਰੇਟ ਤੈਨਾਤ ਕੀਤੇ ਜਾਣ| ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੁਲਿਸ ਫੋਰਸ ਦੇ ਨਾਲ ਰਾਜਮਾਰਗਾਂ ‘ਤੇ ਐਂਬੂਲੈਂਸ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਤੈਨਾਤ ਕਰਣ| ਉਨ੍ਹਾਂ ਨੇ ਕਿਹਾ ਕਿ ਜਿਲ੍ਹਿਆਂ ਵਿਚ ਸਿਹਤ ਕੇਂਦਰਾਂ ਵਿਚ ਡਾਕਟਰ, ਪੈਰਾ ਮੈਡੀਕਲ ਸਟਾਡ ਦੀ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਐਮਰਜੈਂਸੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਲਈ ਜਾ ਸਕੇ| ਮੀਟਿੰਗ ਵਿਚ ਵਿਜੈ ਵਰਧਨ ਨੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਵੱਖ-ਵੱਖ ਪ੍ਰਚਾਰ ਅਤੇ ਪ੍ਰਸਾਰ ਮਾਧਿਆਮਾਂ ਦੇ ਜਰਿਏ ਆਮਜਨਤਾ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਅਪੀਲ ਦੌਰਾਨ ਸੁਚੇਤ ਤੇ ਸੁਰੱਖਿਅਤ ਰਹਿਣ ਤਹਿਤ ਜਾਗਰੁਕ ਕਰਨ|ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਬਹੁਤ ਹੀ ਜਰੂਰੀ ਕਾਰਜ ਨਾ ਹੋਣ ਤਾਂ ਉਹ ਮਿੱਤੀ 25 ਨਵੰਬਰ ਅਤੇ 26 ਨਵੰਬਰ ਨੂੰ ਬਾਹਰ ਜਾਣ ਤੋਂ ਬੱਚਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ|ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ, ਵੀ. ਉਮਾਸ਼ੰਕਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ ਅਤੇ ਪੁਲਿਸ ਮਹਾਨਿਦੇਸ਼ਕ (ਕਾਨੂੰਨ ਅਤੇ ਵਿਵਸਥਾ) ਨਵਦੀਪ ਸਿੰਘ ਵਿਰਕ ਤੋਂ ਇਲਾਵਾ ਹੜ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|