ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਤਿੰਨ ਮਹਾਨ ਹਸਤੀਆਂ ਅਤੇ ਪ੍ਰਸਿੱਧ ਸਾਹਿਤਕਾਰਾਂ ਮਹਾਕਵੀ ਸੂਰਦਾਸ, ਬਾਬੂ ਬਾਲਕੁਕੁੰਦ ਗੁਪਤ ਅਤ ਸੂਰਿਅਕਵੀ ਪੰਡਤ ਲਖਮੀਚੰਦ ਦੀ ਪ੍ਰਤੀਮਾਵਾਂ ਦਾ ਉਦਘਾਟਨ ਕੀਤਾ| ਮੁੱਖ ਮੰਤਰੀ ਨੇ ਯੁਵਾ ਪੀੜੀ ਤੋਂ ਇੰਨ੍ਹਾਂ ਮਹਾਨ ਹਸਤੀਆਂ ਵੱਲੋਂ ਦਿਖਾਏ ਗਏ ਮਾਰਗ ਦਾ ਅਨੁਸਰਣ ਕਰਨ ਅਤੇ ਸਾਡਾ ਸਾਲਾਂ ਪੁਰਾਣਾ ਖੁਸ਼ਹਾਲ ਸਭਿਆਚਾਰ ਅਤੇ ਪਰੰਪਰਾ ਨੂੰ ਅੱਗੇ ਵਧਾਉਣ ਦਾ ਕੰਮ ਕਰਨ ਦੀ ਅਪੀਲ ਕੀਤੀ|ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਜਲਦੀ ਹੀ ਜਿਲ੍ਹਾ ਫਰੀਦਾਬਾਦ ਵਿਚ ਮਹਾਕਵੀ ਸੂਰਦਾਸ ਦੇ ਪੈਤ੍ਰਿਕ ਪਿੰਡ ਸੀਹੀ, ਜਿਲ੍ਹਾ ਰਿਵਾੜੀ ਵਿਚ ਬਾਬੂ ਬਾਲਮੁਕੁੰਦ ਗੁਪਤ ਦੇ ਪੈਤ੍ਰਿਕ ਪਿੰਡ ਗੁੜਿਆਾਨੀ ਅਤੇ ਜਿਲ੍ਹਾ ਸੋਨੀਪਤ ਵਿਚ ਸੂਰਅਕਵੀ ਪੰਡਿਤ ਲਖਮੀਚੰਦ ਦੇ ਪੈਤ੍ਰਿਕ ਪਿੰਡ ਜਾਂਟੀਕਲਾਂ ਦਾ ਦੋਰਾ ਕਰ ਇੰਨ੍ਹਾਂ ਮਹਾਨ ਹਸਤੀਆਂ ਨੂੰ ਸ਼ਰਧਾਂਜਲੀ ਦੇਣਗੇ|ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਸਾਹਿਤ ਅਕਾਦਮੀ, ਪੰਚਕੂਲਾ ਪਰਿਸਰ ਵਿਚ ਸਥਾਪਿਤ ਹੋਣ ਵਾਲੀ ਪ੍ਰਤੀਮਾ ਦਾ ਉਦਘਾਟਨ ਕੀਤਾ|ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਪੀ.ਸੀ. ਮੀਣਾ ਹਰਿਆਣਾ ਸਾਹਿਤ ਅਕਾਦਮੀ, ਪੰਚਕੂਲਾ ਕੈਂਪਸ ਵਿਚ ਮੌਜੂਦ ਸਨ| ਇਸ ਮੌਕੇ ‘ਤੇ ਪੀ.ਸੀ. ਮੀਣਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸ਼ਾਲ ਅਤੇ ਯਾਦਗਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|ਇਸ ਮੌਕੇ ‘ਤੇ ਮੋਜੂਦ ਸਾਹਿਤਕਾਰਾਂ ਅਤੇ ਲੇਖਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤਿੰਨਾਂ ਕਵੀ ਹਰਿਆਣਾ ਦੇ ਬੇਟੇ ਹਨ ਅਤੇ ਤਿੰਨਾਂ ਨੇ ਆਪਣਾ ਜੀਵਨ ਸਾਹਿਤ ਤੇ ਸਮਾਜ ਨੂੰ ਅਰਪਿਤ ਕੀਤਾ ਅਤੇ ਭਾਰਤੀ ਮਾਣ ਅਤੇ ਸਵਾਭੀਮਾਨ ਨੂੰ ਜਵਾਉਣ ਦਾ ਕੰਮ ਕੀਤਾ| ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮਹਾਨ ਹਸਤੀਆਂ ਦੀ ਪ੍ਰਤੀਮਾਵਾਂ ਉਨ੍ਹਾਂ ਦੀਆਂ ਯਾਦਾਂ ਨੂੱ ਤਾਂ ਤਾਜਾ ਰੱਖੇਗੀ ਹੀ, ਨਾਲ ਹੀ ਸਾਡੀ ਨਵੀਂ ਪੀੜੀ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਉਨ੍ਹਾਂ ਦੇ ਜੀਵਨ ਮੁੱਲਾਂ, ਆਦਰਸ਼ਾਂ ਅਤੇ ਸਿਧਾਂਤਾਂ ਤੋਂ ਸਿੱਖ ਲੈਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ| ਉਨ੍ਹਾਂ ਦਾ ਸਾਰਾ ਸਾਹਿਤ ਦੇਸ਼ ਅਤੇ ਸਮਾਜ ਦੀ ਅਮੁੱਲ ਧਰੋਹਰ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ, ਕਿਉਂਕਿ ਇਸ ਤੋਂ ਨਾ ਸਿਰਫ ਮੌਜੂਦਾ ਸਗੋਂ ਆਉਣ ਵਾਲੀ ਪੀੜੀਆਂ ਨੂੱ ਵੀ ਲਾਭ ਹੋਵੇਗਾ|ਤਿੰਨਾਂ ਮਹਾਨ ਸਾਹਿਤਕਾਰਾਂ ਦੇ ਜੀਵਨ ‘ਤੇ ਚਾਨਣ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਿੰਦੀ ਸਾਹਿਤ ਦੇ ਭਗਤੀਕਾਲੀਨ ਕਵੀਆਂ ਵਿਚ ਮਹਾਕਵੀ ਸੂਰਦਾਸ ਦਾ ਸਥਾਨ ਸੱਭ ਤੋਂ ਉੱਪਰ ਹੈ| ਉਹ ਭਗਵਾਨ ਸ੍ਰੀਕ੍ਰਿਸ਼ਣ ਦੇ ਭਗਤ ਅਤੇ ਹਿੰਦੀ ਸਾਹਿਤ ਦੇ ਸੂਰਿਆ ਸਨ| ਇਸ ਤਰ੍ਹਾ, ਮਹਾਨ ਸਾਹਿਤਕਾਰ, ਪੱਤਰਕਾਰ ਅਤੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਵੀਰ ਸਿਪਾਹੀ ਬਾਬੂ ਬਾਲਮੁਕੁੰਦ ਗੁਪਤ ਨੇ ਆਪਣੇ ਲੇਖਨੀ ਦੇ ਜੋਰ ‘ਤੇ ਅੰਗ੍ਰੇਜੀ ਸ਼ਾਸਨ ਨੂੰ ਚਨੌਤੀ ਦਿੱਤੀ ਸੀ| ਸੂਰਿਆਕਵੀ ਲਖਮੀਚੰਦ ਵੀ ਪਰਾਧੀਨਤਾ ਦੇ ਸਮੇਂ ਭਾਰਤ ਦੀ ਪ੍ਰਾਚੀਣ ਸਭਿਆਚਾਰ ਦੇ ਮਾਣ ਨੂੰ ਮੁੜ ਸਥਾਪਿਤ ਕਰਦੇ ਹੋਏ ਲੋਕ ਸਾਹਿਤ ਰਾਹੀਂ ਭਾਰਤੀਆਂ ਦੇ ਸਵਾਭੀਮਾਨ ਨੂੰ ਜਗਾਊਣ ਦਾ ਕੰਮ ਕੀਤਾ|ਮੁੱਖ ਮੰਤਰੀ ਨੇ ਕਿਹਾ ਕਿ ਪੰਡਿਤ ਲਖਮੀਚੰਦ ਤੇ ਬਾਬੂ ਬਾਲਮੁਕੁੰਦ ਗੁਪਤ 42 ਸਾਲ ਦੀ ਉਮਰ ਵਿਚ ਹੀ ਸੁਵਰਗ ਸਿਧਾਰ ਗਏ, ਪਰ ਇੰਨ੍ਹੀ ਘੱਟ ਸਮੇਂ ਵਿਚ ਹੀ ਉਨ੍ਹਾਂ ਨੇ ਇਹ ਕਰ ਦਿਖਾਇਆ ਜਿਸ ਦੇ ਲਈ ਸਦੀਆਂ ਤਕ ਉਨ੍ਹਾਂ ਨੂੰ ਯਦਾ ਰੱਖਿਆ ਜਾਵੇਗਾ|ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੂਰਦਾਸ ਵਾਤਸਲਅ ਰਸ ਦਾ ਸਮਰਾਟ ਮੰਨਿਆ ਜਾਂਦਾ ਹੈ| ਉਨ੍ਹਾਂ ਨੇ ਭਗਵਾਨ ਸ੍ਰੀਕ੍ਰਿਸ਼ਣ ਦੀ ਬਾਲ ਲੀਲਾਵਾਂ ਦਾ ਇੰਨ੍ਹਾ ਸਜੀਵ ਵਰਨਣ ਕੀਤਾ ਹੈ ਕਿ ਉਨ੍ਹਾਂ ਦੇ ਸਾਹਿਤ ਨੂੰ ਪੜਨ ਅਤੇ ਉਨ੍ਹਾਂ ਦੇ ਕਵੀਤਾਵਾਂ ਨੂੰ ਸੁਨਣ ਵਾਲਾ ਵਿਅਕਤੀ ਉਸੀ ਵਿਚ ਗੁਆਚ ਜਾਂਦਾ ਹੈ| ਭਲੇ ਹੀ ਅੱਜ ਉਹ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਰਚਨਾਵਾਂ ਯੁੱਗਾਂ-ਯੁੱਗਾਂ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ| ਸਾਹਿਤ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਵਧੀਆਂ ਮੰਨਿਆ ਜਾਂਦਾ ਹੈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਾਬੂ ਬਾਲਮੁਕੁੰਦ ਗੁਪਤ ਇਕ ਨਿਡਰ ਸੁਤੰਤਰਤਾ ਸੈਨਾਨੀ, ਮਹਾਨ ਸਾਹਿਤਕਾਰ, ਕੁਸ਼ਲ ਸੰਪਾਦਕ ਅਤੇ ਉੱਚ ਕੋਟੀ ਦੇ ਪੱਤਰਕਾਰ ਸਨ| ਉਹ ਹਿੰਦੀ ਪੱਤਰਕਾਰਿਤਾ ਦੇ ਜਨਕ ਮੰਨੇ ਜਾਂਦੇ ਹਨ| ਉਨ੍ਹਾਂ ਨੇ ਆਪਣੀ ਲੇਖਨੀ ਰਾਹੀਂ ਆਜਾਦੀ ਦੇ ਅੰਦੋਲਨ ਵਿਚ ਇਕ ਨਵੀ ਜਾਨ ਫੁੱਕੀ ਸੀ| ਗੁਪਤ ਨੂੱ ਭਾਰਤੀ ਪੱਤਰਕਾਰਿਤਾ ਵਿਚ ਵਿਅੰਗ ਵਿਦਿਆ ਦਾ ਜਨਕ ਵੀ ਮੰਨਿਆ ਜਾਂਦਾ ਹੈ|ਉਨ੍ਹਾਂ ਨੇ ਕਿਹਾ ਕਿ ਪੰਡਿਤ ਲਖਮੀਚੰਦ ਨੂੰ ਮਹਾਕਵੀ ਕਾਲੀਦਾਸ ਅਤੇ ਸ਼ੇਕਸਪੀਅਰ ਵਰਗੇ ਮਹਾਨ ਸਾਹਿਤਕਾਰਾਂ ਦੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ| ਉਨ੍ਹਾਂ ਦੀ ਰਚਨਾਵਾਂ ਸਾਡੇ ਲਈ ਜੀਵਨ ਦਾ ਪਾਠ ਹਨ ਅਤੇ ਸਾਨੂੰ ਅੱਗੇ ਵੱਧਣ ਦੀ ਪ੍ਰੇਰਣਾ ਵੀ ਦਿੰਦੀਆਂ ਹਨ| ਸਾਨੂੰ ਉਨ੍ਹਾਂ ਦੀ ਰਚਨਾਵਾਂ ਤੋਂ ਸਿੱਖ ਸਕਦੇ ਹਨ ਕਿ ਲੋਕ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਪਰਿਵਾਰ ਤੇ ਸਮਾਜ ਦੇ ਪ੍ਰਤੀ ਆਪਣੀ ਜਿਮੇਵਾਰੀ ਨੂੱ ਕਿਵੇਂ ਨਿਭਾਉਣ| ਉਨ੍ਹਾਂ ਨੇ 500 ਤੋਂ ਵੱਧ ਨਵੀਆਂ ਲੈਅ ਤੇ ਤਾਨਾਂ ਬਣਾਈਆਂ ਸਨ|ਪੰਚਕੂਲਾ ਵਿਚ ਅਕਾਦਮੀ ਪਰਿਸਰ ਵਿਚ ਮੌਜੂਦ ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਇਹ ਮਾਣ ਦੀ ਗਲ ਹੈ ਕਿ ਪੰਚਕੂਲਾ ਤੇਜੀ ਨਾਲ ਇਕ ਸਭਿਆਚਾਰਕ ਰਾਜਧਾਨੀ ਵਜੋ ਉਭਰ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਦੂਰਦਰਸ਼ੀ ਦ੍ਰਿਸ਼ਟੀਕੋਣ ਦੇ ਪਰਿਣਾਮਸਰੂਪ ਇਹ ਸੰਭਵ ਹੋ ਪਾਇਆ ਹੈ| ਉਨ੍ਹਾਂ ਨੇ ਕਿਹਾ ਕਿ ਲੇਖਕਾਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਦੇ ਲਈ ਇਹ ਮਹਤੱਵਪੂਰਣ ਮੌਕਾ ਹੈ ਕਿਉਂਕਿ ਇਸ ਇਤਿਹਾਸਕ ਘੰਟਨਾ ਦੇ ਸਾਕਸ਼ੀ ਬਣੇ ਹਨ| ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਚਕੂਲਾਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਮਹਤੱਵਪੂਰਣ ਯੋਗਦਾਨ ਦਿੰਦੇ ਰਹੇਗਾ|ਸੂਚਨਾ ਜਨ ਸੰਪਕਰ ਅਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਵਿਚ ਇਹ ਇਕਲੌਤਾ ਮੌਜੂਦਾ ਰਾਜ ਸਰਕਾਰ ਹੈ, ਜਿਸ ਨੇ ਵੱਖ ਤੋਂ ਕਲਾ ਅਤੇ ਸਭਿਆਚਾਰ ਵਿਭਾਗ ਬਣਾਇਆ ਹੈ ਅਤੇ 153 ਨਵੇਂ ਅਹੁਦਿਆਂ ਨੂੰ ਮੰਜੂਰੀ ਦਿੱਤੀ ਹੈ| ਇਸ ਤੋਂ ਇਲਾਵਾ, ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਪੁਰਸਕਾਰ ਦੇਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ| ਇਸ ਮੌਕੇ ‘ਤੇ ਉਨ੍ਹਾਂ ਨੇ ਤਿੰਨਾਂ ਮਹਾਨ ਹਸਤੀਆਂ ਦੀ ਪ੍ਰਤੀਮਾਵਾਂ ਦੇ ਸ਼ਾਨਦਾਰ ਨਿਰਮਾਣ ਲਈ ਰਾਮ ਪ੍ਰਤਾਪ ਵਰਮਾ ਦੇ ਸ਼ਿਲਪ ਕੌਸ਼ਲ ਦੀ ਵੀ ਸ਼ਲਾਘਾ ਕੀਤੀ|ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੂਰਦਾਸ ਅਤੇ ਸੂਰਿਆਕਵੀ ਲਖਮੀਚੰਦ ਦੇ ਨਾਤੇ ਨਾਲ ਹਰਿਆਣਾ ਦੇ ਕੋਲ ਦੋ ਸੂਰਜ ਹੋਣ ਦੇ ਨਾਲ-ਨਾਲ ਬਾਬੂ ਬਾਲਮੁਕੁੰਦ ਗੁਪਤ ਦਾ ਗ੍ਰਹਿ ਰਾਜ ਹੋਣ ਦਾ ਗੌਰਵਪੂਰਣ ਸੌਭਾਗ ਹੈ, ਜਿਨ੍ਹਾਂ ਨੇ ਨੋਜੁਆਨਾਂ ਦੇ ਦਿਲਾਂ ਵਿਚ ਰਾਸ਼ਟਰ ਦੇ ਪ੍ਰਤੀ ਪ੍ਰੇਮ ਜਾਗਰੁਕ ਕੀਤਾ| ਉਨ੍ਹਾਂ ਨੇ ਕਿਹਾ ਕਿ ਪੰਡਿਤ ਲੰਖਮੀਚੰਦ ਨੇ ਹਰਿਆਣਾਵੀਂ ਭਾਸ਼ਾ ਨੂੰ ਪ੍ਰੋਤਸਾਹਨ ਦੇਣ ਵਿਚ ਮਹਤਵਪੂਰਣ ਭੁਮਿਕਾ ਨਿਭਾਈ ਹੈ|ਹਰਿਆਣਾ ਸਾਹਿਤ ਅਕਾਦਮੀ ਦੇ ਨਿਦੇਸ਼ਕ ਡਾ. ਚੰਦਰ ਤਿਰਖਾ ਨੇ ਭਰੋਸਾ ਦਿੱਤਾ ਕਿ ਸਾਡੀ ਖੁਸ਼ਹਾਲ ਸਭਿਆਚਾਰ ਅਤੇ ਪਰੰਪਰਾ ਨੂੰ ਅੱਗੇ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦੇਣ ਲਈ ਅਕਾਦਮੀ ਲੇਖਕਾਂ ਅਤੇ ਸਾਹਿਤਕਾਰਾਂ ਦਾ ਸਨਮਾਨ ਕਰਦੀ ਰਹੇਗੀ|ਇਸ ਮੌਕੇ ‘ਤੇ ਗ੍ਰੰਥ ਅਕਾਦਮੀ ਦੇ ਚੇਅਰਮੈਨ ਪ੍ਰੋਫੈਸਰ ਵੀਜੇਂਦਰ ਚੌਹਾਨ, ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ, ਸਭਿਆਚਾਰ ਅਕਾਦਮੀ ਦੇ ਨਿਦੇਸ਼ਕ ਦਿਨੇਸ਼ ਸਾਸ਼ਤਰੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ|