ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ‘ਚ ਕੀਤੇ ਗਏ ‘ਮਿਲੀਅਨ ਮਾਗਾ ਮਾਰਚ’ ਦੌਰਾਨ ਵਾਸ਼ਿੰਗਟਨ ਡੀ ਸੀ ਵਿੱਚ ਸ਼ਨੀਵਾਰ ਨੂੰ ਹਿੰਸਾ ਭੜਕ ਗਈ, ਜਦੋਂ ਟਰੰਪ ਦੇ ਸਮਰਥਕਾਂ ਅਤੇ ਆਮ ਲੋਕਾਂ ਦੀ ਆਪਸ ‘ਚ ਝੜਪ ਹੋ ਗਈ।ਟਰੰਪ ਦੇ ਹੱਕ ‘ਚ ਅਤੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਯੂ ਐਸ ਦੀ ਰਾਜਧਾਨੀ ‘ਚ ਆਏ ਸਨ। ਫੌਕਸ ਨਿਊਜ਼ ਦੀ ਖਬਰ ਅਨੁਸਾਰ ਕਿ ਐਂਟੀਫਾ ਅਤੇ ਬਲੈਕ ਲਿਵਜ਼ ਮੈਟਰ (ਬੀਐਲਐਮ) ਗਰੁੱਪ ਦੀ ਕੰਜ਼ਰਵੇਟਿਵ ਗਰੁੱਪ ਪ੍ਰਾਊਡ ਬੁਆਏਜ਼ ਨਾਲ ਝੜਪ ਹੋਈ ਹੈ। ਵ੍ਹਾਈਟ ਹਾਊਸ ਦੇ ਪੂਰਬ ਵੱਲ ਰਾਸ਼ਟਰਪਤੀ ਦੇ ਸਮਰਥਕਾਂ ਅਤੇ ਉਸ ਦੇ ਵਿਰੋਧੀਆਂ ਵਿਚਕਾਰ ਹਿੰਸਾ ਨੇ ਪੰਜ ਬਲਾਕਾਂ ਨੂੰ ਤੋੜ ਦਿੱਤੇ। ਬਾਅਦ ‘ਚ ਪੁਲੁਿਸ ਨੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਦੋਵਾਂ ਪਾਸਿਆਂ ਤੋਂ ਲੋਕ ਜ਼ਖਮੀ ਹੋਏ ਹਨ ਅਤੇ 10 ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।