ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈ ਜੀਵਨੀ ‘ਏ ਪ੍ਰਾਮਿਸਡ ਲੈਂਡ’ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ| ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਨਰਵਸ ਅਤੇ ਘੱਟ ਗੁਣੱਵਤਾ ਵਾਲਾ ਦੱਸਿਆ ਹੈ| ਓਬਾਮਾ ਉਨ੍ਹਾਂ ਲਈ ਲਿਖਦੇ ਹਨ ਕਿ ਇਕ ਵਿਦਿਆਰਥੀ ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਸਨ ਪਰ ਇਸ ਵਿਸ਼ੇ ਵਿੱਚ ਮਹਾਰਤ ਹਾਸਿਲ ਕਰਨ ਦੀ ਜਾਂ ਤਾਂ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ ਹੈ|ਓਬਾਮਾ ਨੇ ਸਾਬਕਾ ਭਾਰਤੀ ਪੀ.ਐਮ. ਮਨਮੋਹਨ ਸਿੰਘ ਦਾ ਵੀ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਵਿੱਚ ਇਕ ਤਰ੍ਹਾਂ ਦੀ ਡੂੰਘੀ ਵਫਾਦਾਰੀ ਹੈ| ਉਹਨਾਂ ਕਿਤਾਬ ਦੇ ਅੰਸ਼ਾਂ ਦਾ ਜ਼ਿਕਰ ਨਾਈਜੀਰੀਆਈ ਲੇਖਕ ਚਿੰਮਾਂਡਾ ਨੋਗਜੀ ਅਦਿਚੀ ਨੇ ਆਪਣੀ ‘ਦਿ ਨਿਊਯਾਰਕ ਟਾਈਮਜ਼’ ਵਿੱਚ ਪ੍ਰਕਾਸ਼ਿਤ ਪੁਸਤਕ ਸਮੀਖਿਆ ਵਿੱਚ ਕੀਤਾ ਹੈ| ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ ਵਿੱਚ ਵਿਸ਼ਵ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਗੁਣਾਂ ਦਾ ਵੀ ਜ਼ਿਕਰ ਕੀਤਾ ਹੈ|ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਨਵੇਂ ਰਾਸ਼ਟਪਤੀ ਜੋ ਬਾਈਡੇਨ ਤੱਕ ਦੇ ਬਾਰੇ ਵਿੱਚ ਆਪਣੇ ਵਿਚਾਰ ਰੱਖੇ ਹਨ| ਪੁਸਤਕ ਸਮੀਖਿਆ ਮੁਤਾਬਕ ਬਰਾਕ ਓਬਾਮਾ ਦੀ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ ਦੀ ਤੁਲਨਾ ਵਿੱਚ ਉਨ੍ਹਾਂ ਦੇ ਰਾਜਨੀਤਿਕ ਰੁਖ ਤੇ ਜ਼ਿਆਦਾ ਕੇਂਦਰਿਤ ਹੈ| ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਰਾਜਨੀਤੀ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੱਕ ਕਈ ਮੁੱਦਿਆਂ ਦੇ ਬਾਰੇ ਲਿਖਿਆ ਹੈ|