ਨਵੀਂ ਦਿੱਲੀ – ਪ੍ਰਦੂਸ਼ਣ ਦੇ ਮੁੱਦੇ ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਕੋਰੋਨਾ ਵੱਧ ਰਿਹਾ ਹੈ| ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 10-12 ਸਾਲਾਂ ਵਿੱਚ ਹਰ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਪਰਾਲੀ ਨੂੰ ਸਾੜਨ ਕਾਰਨ ਪੂਰਾ ਉਤਰੀ ਭਾਰਤ ਪਰੇਸ਼ਾਨ ਰਹਿੰਦਾ ਹੈ| ਇਸ ਬਾਰੇ ਅਜੇ ਤੱਕ ਕੋਈ ਠੋਸ ਕੰਮ ਨਹੀਂ ਕੀਤਾ ਗਿਆ ਹੈ ਜਦੋਂਕਿ ਹਾਰ ਸਾਲ ਇਸ ਬਾਰੇ ਰੌਲਾ ਪੈਂਦਾ ਹੈ ਅਤੇ ਸਿਆਸਤ ਹੁੰਦੀ ਹੈ|ਸ੍ਰੀ ਕੇਜਰੀਵਾਲ ਨੇ ਕਿਹਾ ਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਦਿੱਲੀ ਦੇ 24 ਪਿੰਡਾਂ ਵਿੱਚ ਬਾਇਓ-ਡੀਕੰਪੋਜ਼ਰਾਂ ਨੂੰ ਛਿੜਕਣ ਦੇ 20 ਦਿਨਾਂ ਬਾਅਦ 70-95 ਫੀਸਦੀ ਤੱਕ ਡੰਡਲ ਗਲ ਚੁੱਕਾ ਸੀ ਅਤੇ ਇਸ ਨਾਲ ਕਿਸਾਨ ਬਹੁਤ ਖ਼ੁਸ਼ ਹਨ| ਉਹਨਾਂ ਕਿਹਾ ਕਿ ਹੁਣ ਹੱਲ ਨਿਕਲ ਗਿਆ ਹੈ, ਹੁਣ ਵਾਰੀ ਸਰਕਾਰਾਂ ਦੀ ਹੈ, ਕੀ ਉਹ ਇਸਨੂੰ ਲਾਗੂ ਕਰਨਗੀਆਂ? ਉਹਨਾਂ ਕਿਹਾ ਕਿ ਹੁਣ ਦਿੱਲੀ ਵਿੱਚ ਕੋਰੋਨਾ ਵਧ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ| ਦਿੱਲੀ ਦੇ ਲੋਕਾਂ ਨੇ ਪਿਛਲੇ ਮਹੀਨੇ ਤੱਕ ਕੋਰੋਨਾ ਤੇ ਕਾਬੂ ਪਾ ਲਿਆ ਸੀ|