ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੁਆਰਾ ਆਯੋਜਿਤ ਵਰਚੁਅਲ ਪਲੇਟਫਾਰਮ ‘ਤੇ ਨਾਮਵਰ ਗਾਇਕਾ ਤੁਲਸੀ ਕੁਮਾਰ ਨੇ ਮੈਨੇਜਮੈਂਟ, ਇੰਜੀਨੀਅਰਿੰਗ, ਲਾਅ, ਨਰਸਿੰਗ, ਫਾਰਮੇਸੀ, ਬੀਐਡ, ਪੌਲੀਟੈਕਨਿਕ ਡਿਪਲੋਮਾ, ਸਿੱਖਿਆ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਉਹ 2020 ਵਿਚ ਪੌਪ ਸਪੇਸ ਵਿਚ ਕੰਮ ਕਰ ਰਹੀ ਹੈ ਜਿਵੇਂ ਕਿ ਉਨ•ਾਂ ਦੇ ਗਾਨੇ ਤੇਰੇ ਨਾਲ, ਜ਼ਰਾ ਠਹਿਰੌ, ਨਾਮ ਜਿਸਨੇ ਲੱਖਾਂ ਲੋਕਾ ਨੂੰ ਪ੍ਰਭਾਵਿਤ ਕੀਤਾ ਹੈ।
ਤੁਲਸੀ ਨੇ ਆਪਣੀ ਨਵੇ ਚਾਰਟਬਸਟਰ ਤਨਹਾਈ ਬਾਰੇ ਹੋਰ ਜਾਣਕਾਰੀ ਦਿੱਤੀ ਜਿਸ ਨੂੰ ਹੁਣ ਤਕ ਯੂਟਿਵਬ ‘ਤੇ ਤਕਰੀਬਨ 25,410,550 ਵਿਊਜ਼ ਮਿਲ ਚੁੱਕੇ ਹਨ ਅਤੇ ਉਨ•ਾਂ ਨੇ ਕਿਹਾ ਕਿ ਇਹ ਗਾਣਾ ਉਸ ਦੇ ਦਿਲ ਦੇ ਬਿਲਕੁਲ ਨੇੜੇ ਹੈ ਅਤੇ ਪੌਪ-ਰਾਕ ਸ਼ੈਲੀ ਦੇ ਅਧੀਨ ਆਉਂਦਾ ਹੈ, ਇਸ ਵਿੱਚ ਸਈਦ ਕੁਆਦਰੀ ਦੇ ਬੋਲ ਹਨ ਅਤੇ ਸੰਗੀਤ ਸੈਚੇਟ ਪਰਾਮਪਰਾ ਦੁਆਰਾ ਤਿਆਰ ਕੀਤਾ ਗਿਆ ਹੈ। ੇ ਉਨ•ਾਂ ਨੇ ਆਪਣੀ ਰਾਕ ਸਟਾਰ ਲੁੱਕ ਲਈ ਵੀ ਸਖਤ ਮਿਹਨਤ ਕੀਤੀ।ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨਾ ਨੇ ਕਿਹਾ ਕਿ ਮੈਂ ਇਕ ਅਜਿਹਾ ਸਿੰਗਰ ਬਨਣਾ ਚਾਹੁੰਦੀ ਸੀ ਜਿਸਦੀ ਪੌਪ-ਰਾਕ ਦੀ ਆਵਾਜ਼ ਹੁੰਦੀ ਹੈ । ਇਸ ਲਈ ੇ ਉਨ•ਾਂ ਨੇ ਸਿੱਖਣ ਦੀ ਚੁਣੌਤੀ ਚੁੱਕੀ ਅਤੇ 4 ਮਹੀਨੇ ਪਹਿਲਾਂ ਇਸਦੀ ਸਿਖਲਾਈ ਸ਼ੁਰੂ ਕੀਤੀ। ਜਦੋਂ ਤਨਹਾਈ ਗਾਨੇ ਉਤੇ ਕੰਮ ਸ਼ੁਰੂ ਹੋਇਆ ਉਸਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।ਬਾਅਦ ਵਿੱਚ ਜਦੋਂ ਕੁਮਾਰ ਨੇ ਸਭ ਦੇ ਮਨਪਸੰਦ ਗਾਣੇ ਗਾਏ ਅਤੇ ਗਿਟਾਰ ਵੀ ਵਜਾਇਆ। ਸਾਰੇ ਵਿਦਿਆਰਥੀ ਪ੍ਰਤਿਭਾਸ਼ਾਲੀ ਅਦਾਕਾਰਾ ਅਤੇ ਗਾਇਕਾ ਤੁਲਸੀ ਕੁਮਾਰ ਨਾਲ ਆਨੰਦਮਈ ਸ਼ਾਮ ਬਤੀਤ ਕਰਕੇ ਬਹੁਤ ਖ਼ੁਸ਼ ਹੋਏ ਊਨਾ ਨੇ ਸਾਰੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਮਨੋਰੰਜਨ ਕੀਤਾ।