ਕੈਲੇਫੋਰਨੀਆ – ਮੈਕਸੀਕਨ ਅਧਿਕਾਰੀਆਂ ਨੇ ਲਾਸ ਏਂਜਲਸ ਦੇ ਇਕ ਫਾਇਰ ਫਾਈਟਰ ਦੀ ਲਾਸ਼ ਬਰਾਮਦ ਕੀਤੀ ਹੈ ਜੋ ਕਿ ਅਗਸਤ ਵਿਚ ਲਾਪਤਾ ਹੋ ਗਿਆ ਸੀ। ਉਸਦੀ ਅਗਵਾਈ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਕੈਲੀਫੋਰਨੀਆਂ ਕੇਂਦਰੀ ਰਾਜ ਦੇ ਵਕੀਲ, ਹੀਰਮ ਸਾਂਚੇਜ਼ ਨੇ ਬੁੱਧਵਾਰ ਸ਼ਾਮ ਇਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਫ੍ਰਾਂਸਿਸਕੋ “ਫ੍ਰੈਂਕ” ਅਗੁਇਲਰ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ ਉਸਦਾ ਬਚਿਆ ਪਿੰਜਰ 23 ਅਕਤੂਬਰ ਨੂੰ ਵਿਰਾਨ ਖੇਤਰ ਵਿੱਚ ਮਿਲਿਆ ਸੀ । ਸਹਿਰ ਦੇ ਅੱਗ ਬੁਝਾਊ ਵਿਭਾਗ ਦਾ ਮੁਲਾਜ਼ਮ ਅਤੇ ਅਗੂਇਲਰ 20 ਅਗਸਤ ਨੂੰ ਰੋਸਰੀਤੋ ਨੇੜੇ ਗਾਇਬ ਹੋ ਗਿਆ ਸੀ।ਲਾਸ ਏਂਜਲਸ ਦੇ ਫਾਇਰ ਚੀਫ ਰਾਲਫ ਟੇਰੇਜ਼ਾਸ ਨੇ 48 ਸਾਲਾ ਅਗੁਇਲਰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾਂ ਦੇ ਸੰਬੰਧ ਵਿੱਚ ਪੁਲਿਸ ਨੇ ਪਿਛਲੇ ਮਹੀਨੇ ਦੋ ਮੈਕਸੀਕਨ ਨਾਗਰਿਕਾਂ ਇੱਕ 32 ਸਾਲਾ ਔਰਤ ਅਤੇ ਇੱਕ 27 ਸਾਲਾ ਵਿਅਕਤੀ, ਨੂੰ ਤਿਜੁਆਨਾ ਦੇ ਦੱਖਣ ਵਿੱਚ, ਰੋਸਰੀਤੋ ਬੀਚ ਨੇੜੇ ਇੱਕ ਹਾਈਵੇਅ ਤੇ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕੋਲ ਅਗੁਇਲਰ ਦਾ ਕੁਝ ਸਾਮਾਨ ਜਿਵੇਂ ਕਿ ਕ੍ਰੈਡਿਟ ਕਾਰਡ ਆਦਿ ਸਨ । ਵਕੀਲ ਅਨੁਸਾਰ ਇਹਨਾਂ ‘ਤੇ ਕਤਲ ਦੇ ਦੋਸ਼ ਲਗਾਏ ਜਾਣਗੇ। ਸਾਂਚੇਜ ਅਨੁਸਾਰ ਇਸ ਮੈਕਸੀਕਨ ਔਰਤ ਨੇ ਅਗੂਇਲਰ ਨੂੰ ਮੀਟਿੰਗ ਲਈ ਬੁਲਾ ਕੇ ਫਿਰੋਤੀ ਦੀ ਰਕਮ ਲੈਣ ਲਈ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿਅਕਤੀ ਦੁਆਰਾ ਭੱਜਣ ਦੀ ਕੋਸ਼ਿਸ਼ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਗਈ। ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਨੇ ਹੀ ਅਗੂਇਲਰ ਦੀ ਹੱਤਿਆ ਕੀਤੀ ਸੀ, ਪਰ ਅਪਰਾਧ ਦੇ ਦੌਰਾਨ ਹੀ ਉਸਦੀ ਮੌਤ ਹੋ ਗਈ ਸੀ ਅਤੇ ਜੋੜੇ ਨੇ ਉਸਦੇ ਸਰੀਰ ਦਾ ਸਸਕਾਰ ਵੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਾਂਚੇਜ਼ ਨੇ ਦੱਸਿਆ ਕਿ ਅਧਿਕਾਰੀਆਂ ਨੇ ਅਗੂਇਲਰ ਦੀ ਜੀਪ ਵੀ ਬਰਾਮਦ ਕੀਤੀ ਹੈ, ਜੋ ਕਿ ਜੋੜੇ ਦੁਆਰਾ ਚੋਰੀ ਕੀਤੀ ਗਈ ਸੀ ਅਤੇ ਇਕ ਤੀਜੇ ਵਿਅਕਤੀ ਨੂੰ ਵੇਚੀ ਗਈ ਸੀ।