ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਕਾਂਗਰਸ (ਸੰਸਦ) ਮੈਂਬਰ ਪ੍ਰਮਿਲਾ ਜੈਪਾਲ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਲਗਾਤਾਰ ਤੀਜੀ ਵਾਰ ਚੁਣੀ ਗਈ ਹੈ| ਚੇਨੱਈ ਵਿਚ ਪੈਦਾ ਹੋਈ 55 ਸਾਲਾ ਜੈਪਾਲ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ ਅਤੇ ਉਹਨਾਂ ਨੇ ਵਾਸ਼ਿੰਗਟਨ ਰਾਜ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਿਕ ਪਾਰਟੀ ਦੇ ਕ੍ਰੇਗ ਕੇੱਲਰ ਨੂੰ ਭਾਰੀ 70 ਫੀਸਦੀ ਵੋਟਾਂ ਨਾਲ ਹਰਾਇਆ| ਅਮਰੀਕੀ ਕਾਂਗਰਸ ਵਿਚ ਬੀਤੇ ਚਾਰ ਸਾਲ ਵਿਚ ਚੋਟੀ ਦੇ ਅਗਾਂਹਵਧੂ ਮੈਂਬਰ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਜੈਪਾਲ ਨੂੰ ਹੁਣ ਤੱਕ ਗਿਣੀਆਂ ਗਈਆਂ 80 ਫ਼ੀਸਦੀ ਵੋਟਾਂ ਵਿਚੋਂ 3,44,541 ਵੋਟਾਂ ਮਿਲੀਆਂ ਜਦਕਿ ਕੇੱਲਰ ਨੂੰ ਸਿਰਫ 61,940 ਵੋਟ ਮਿਲੇ|ਜੈਪਾਲ ਭਾਰਤ ਦੀ ਜੰਮੂ-ਕਸ਼ਮੀਰ ਤੇ ਨੀਤੀ ਅਤੇ ਸੋਧ ਨਾਗਰਿਕਤਾ ਕਾਨੂੰਨ (ਸੀ.ਏ.ਏ.) ਦੀ ਆਲੋਚਕ ਰਹੀ ਹੈ| ਸਾਲ 2016 ਵਿਚ ਉਹ ਪਹਿਲੀ ਭਾਰਤੀ ਮੂਲ ਦੀ ਬੀਬੀ ਸੀ ਜੋ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੀ ਗਈ|