ਵਾਸ਼ਿੰਗਟਨ – ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੇ ਗਏ ਹਨ| ਨਵੀਂ ਦਿੱਲੀ ਵਿਚ ਪੈਦਾ ਹੋਏ 47 ਸਾਲਾ ਕ੍ਰਿਸ਼ਨਾਮੂਰਤੀ ਨੇ ਆਸਾਨੀ ਨਾਲ ਲਿਬਰਟੇਰੀਅਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿੱਤਾ| ਆਖਰੀ ਸੂਚਨਾ ਮਿਲਣ ਤੱਕ ਉਹਨਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਵਿਚੋਂ ਕਰੀਬ 71 ਫੀਸਦੀ ਵੋਟ ਮਿਲ ਚੱਕੇ ਹਨ| ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਉਹ 2016 ਵਿਚ ਪਹਿਲੀ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ ਸਨ|