ਮੋਹਾਲੀ – ਆਰੀਅਨਜ ਗਰੁੱਪ ਆਫ਼ ਕਾਲੇਜਿਜ, ਰਾਜਪੁਰਾ, ਨੇੜੇ ਚੰਡੀਗੜ ਨੇ ਅੱਜ ਕਰਵਾ ਚੌਥ ਨੂੰ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਆਰੀਅਨਜ਼ ਕਾਲਜ ਆਫ਼ ਲਾਅ, ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਆਰੀਅਨਜ਼ ਫਾਰਮੇਸੀ ਕਾਲਜ, ਆਰੀਅਨਜ਼ ਕਾਲਜ ਆਫ਼ ਐਜੂਕੇਸ਼ਨ, ਆਰੀਅਨਸ ਬਿਜ਼ਨਸ ਸਕੂਲ ਅਤੇ ਆਰੀਅਨਜ਼ ਇੰਸਟੀਚਿਓ੍ਵਟ ਆਫ਼ ਨਰਸਿੰਗ ਦੇ ਸਟਾਫ ਨੇ ਕੈਂਪਸ ਵਿੱਚ ਆਯੋਜਿਤ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।ਇਸ ਮੌਕੇ ਥਾਲੀ ਮੇਕਿੰਗ, ਨੇਲ-ਆਰਟ ਅਤੇ ਮਹਿੰਦੀ ਮੁਕਾਬਲੇ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਸਟਾਫ ਨੇ ਉਤਸ਼ਾਹ ਨਾਲ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਇਨਾਂ ਸਾਰੇ ਵਿਸ਼ਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਾਰੇ ਮਹਿਲਾ ਸਟਾਫ ਨੇ ਇਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਸਮੂਹਾਂ ਵਿੱਚ ਗਾਣੇ ਗਾਏ ਅਤੇ ਡਾਂਸ ਵੀ ਕੀਤਾ। ਡਾ ਪਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨਜ਼ ਗਰੁੱਪ ਆਫ਼ ਕਾਲਿਜਜ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਤੋਹਫੇ ਵੰਡੇ।ਇਹ ਦੱਸਣਯੋਗ ਹੈ ਕਿ ਇਹ ਭਾਰਤ ਵਿਚ ਸਭ ਤੋਂ ਪਿਆਰਾ ਤਿਉਹਾਰ ਹੈ ਅਤੇ ਵਿਆਹੁਤਾ ਔਰਤਾਂ ਕਰਵਾ ਚੌਥ ‘ਤੇ ਵਰਤ ਰੱਖਦੀਆਂ ਹਨ। ਇਹ ਤਿਉਹਾਰ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਸ਼ੁਰੂ ਹੋ ਜਾਦਾ ਹੈ, ਜਿਸ ਦੇ ਬਾਅਦ ਉਨਾਂ ਨੂੰ ਚੰਦ ਨੂੰ ਅਰਗ ਚੜਾਉਣ ਤਕ ਪਾਣੀ ਵੀ ਨਹੀਂ ਪੀਣਾ ਹੁੰਦਾ। ਉਹ ਆਪਣੇ ਪਤੀ ਦੀ ਖੁਸ਼ਹਾਲੀ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਂਆ ਹਨ।