ਅੰਮ੍ਰਿਤਸਰ, 13 ਸਤੰਬਰ : ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਪਹੁੰਚ ਕੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਇਥੇ ਦਸ ਦਈਏ ਕਿ ਇਹ ਪਹਿਲਾ ਸਕੂਲ ਆਫ਼ ਐਮੀਨੈਂਸ ਅੰਮ੍ਰਿਤਸਰ ਵਿਖੇ ਛਿਹਰਟਾ ਵਿਖੇ ਬਣਾਇਆ ਗਿਆ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਹੁਣ ਪੰਜਾਬ ਦੇ ਸਕੂਲਾਂ ਵਿਚ ਹਾਈ ਸਪੀਡ ਇੰਟਰਨੈਟ ਹੋਵੇਗਾ ਅਤੇ ਬੱਚਿਆਂ ਨੂੰ ਆਰਟੀਫ਼ੀਸੀਅਲ ਇੰਟੈਲੀਜੈਂਸ ਦੀ ਸਿੱਖਿਆ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਲਈ ਜਾਣਿਆ ਜਾਵੇਗਾ।
ਇਸ ਮੌਕੇ ਕੇਜਰੀਵਾਲ ਨੇ ਕਿਹਾ, ਕੀ ਤੁਸੀਂ ਜਵਾਨ ਫਿਲਮ ਦੇਖੀ ਹੈ, ਜਿਸ ‘ਚ ਸ਼ਾਰੁਖਾਨ ਕਹਿੰਦੇ ਹਨ, ਉਨ੍ਹਾਂ ਨੂੰ ਵੋਟ ਨਾ ਦਿਓ ਜੋ ਜਾਤੀ ਅਤੇ ਧਰਮ ਦੇ ਨਾਂ ‘ਤੇ ਵੋਟ ਮੰਗਣ ਆਏ ਹਨ। ਉਨ੍ਹਾਂ ਨੂੰ ਪੁੱਛੋ ਕਿ ਕੀ ਉਹ ਮੇਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ ? ਜੇਕਰ ਮੇਰਾ ਪਰਿਵਾਰ ਬੀਮਾਰ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਦੇ ਇਲਾਜ ਦਾ ਵਧੀਆ ਪ੍ਰਬੰਧ ਕਰੋਗੇ। ਹੁਣ ਸਿਰਫ਼ ਇੱਕ ਹੀ ਪਾਰਟੀ ਹੈ ਜੋ ਕਹਿੰਦੀ ਹੈ ਕਿ ਉਹ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਸਹੂਲਤਾਂ ਦੇਵੇਗੀ।