ਐਸ ਏ ਐਸ ਨਗਰ – ਦੀਦ-ਨੇ-ਦੀਦਾਰ (ਰਜਿ) ਵੱਲੋਂ ਚਾਰ ਦਿਨਾਂ ਬੀ.ਸੀ.ਐਲ (ਬਡਿੰਗ ਕ੍ਰਿਕਟਰਸ ਲੀਗ) ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ| ਇਸ ਟੂਰਨਾਮੈਂਟ ਦੇ ਆਖਰੀ ਦਿਨ ਸ. ਹਰਿੰਦਰਪਾਲ ਸਿੰਘ (ਚੇਅਰਮੈਨ, ਚੰਡੀਗੜ ਸਪੋਰਟਸ ਐਸੋਸੀਏਸ਼ਨ ਫਾਰ ਡਿਫਰੈਨਟਲੀ ਏਬਲਡ ਅਤੇ ਰਾਸ਼ਟਰਪਤੀ ਐਵਾਰਡੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਖਿਡਾਰੀਆਂ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ|ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਲੀਗ ਦੀਆਂ ਚਾਰ ਟੀਮਾਂ ਚੈਲੇਂਜਰਸ, ਕਿੰਗਜ਼, ਸਟਰਾਈਕਰਸ, ਟੈਰਿਫਿਕ ਹਿੱਟਰਸ ਸਨ ਅਤੇ ਟੈਰਿਫਿਕ ਹਿੱਟਰਸ ਜੇਤੂ ਰਹੀ|ਉਹਨਾਂ ਕਿਹਾ ਕਿ ਲੀਗ ਦਾ ਮੁੱਖ ਮੰਤਵ ਬੱਚਿਆਂ ਨੂੰ ਆਨਲਾਈਨ ਕਲਾਸਾਂ (ਮੋਬਾਇਲਾਂ, ਲੈਪਟਾਪਾਂ ਤੋਂ ਬਾਹਰੀ ਦੁਨੀਆਂ ਦੀਆਂ ਗਤੀਵਿਧੀਆਂ) ਤੋਂ ਹੱਟਕੇ ਕੁੱਝ ਬਾਹਰੀ ਗਤੀਵਿਧੀ ਵਿੱਚ ਸ਼ੁਮਾਰ ਕਰਵਾਉਣਾ ਸੀ| ਇਸ ਮੌਕੇ ਗੁਰਕਮਲ ਸਿੰਘ, ਡੈਵਿਸ, ਗੁਰਤੇਜ, ਰੀਤਿਕ ਸ਼ਰਮਾ, ਮੇਜਰ ਸਿੰਘ ਨੇ ਲੀਗ ਦੌਰਾਨ ਕੋਵਿਡ 19 ਦੀਆਂ ਹਦਾਇਤਾਂ ਨੂੰ ਲਾਗੂ ਅਤੇ ਧਿਆਨ ਰੱਖਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ|