ਫੌਜੀਆਂ ਦੇ ਬਲਿਦਾਨ, ਹਿੰਮਤ ਅਤੇ ਦੇਸ਼ ਦੇ ਪ੍ਰਤੀ ਸਮਰਪਣ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਾਰਗਿਲ ਵਿਜੈ ਦਿਵਸ ਦੀ 22ਵੀਂ ਵਰ੍ਹੇਗੰਢ ‘ਤੇ ਦੇਸ਼ ਦੀ ਰੱਖਿਆ, ਸ਼ਾਂਤੀ ਤੇ ਸਵਾਭੀਮਾਨ ਦੇ ਲਈ ਆਪਣੇ ਜੀਵਨ ਦਾ ਸਰਵੋਚ ਬਲਿਦਾਨ ਦੇਣ ਵਾਲੇ ਮਹਾਨ ਕਾਰਗਿਲ ਨਾਇਕਾਂ ਨੂੰ ਨਮਨ ਕੀਤਾ।ਮੁੱਖ ਮੰਤਰੀ ਨੇ ਕਾਰਗਿਲ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਯੁੱਧ ਦੌਰਾਨ ਭਾਰਤ ਮਾਤਾ ਦੇ ਵੀਰ ਸਪੂਤਾਂ ਵੱਲੋਂ ਦਿੱਤਾ ਗਿਆ ਬਲਿਦਾਨ ਸਾਡੀ ਯੁਵਾ ਪੀੜੀ ਨੂੰ ਸਦਾ ਦੇਸ਼ਭਗਤੀ ਦੇ ਲਈ ਪੇ੍ਰਰਿਤ ਕਰਦਾ ਰਹੇਗਾ।ਉਨ੍ਹਾਂ ਨੇ ਕਿਹਾ ਕਿ 22 ਸਾਲ ਪਹਿਲਾਂ 26 ਜੁਲਾਈ, 1999 ਨੂੰ ਭਾਰਤੀ ਸੇਨਾ ਨੇ ਪਾਾਕੀਸਤਾਨੀ ਘੁਸਪੈਠੀਆਂ ਨੂੰ ਖਦੇੜ ਕੇ ਕਾਰਗਿਲ ਵਿਚ ਤਿਰੰਗਾ ਫਹਿਰਾਇਆ ਸੀ। ਇਸ ਯੁੱਧ ਵਿਚ ਸਾਡੇ ਫੌਜੀਆਂ ਦੇ ਬਲਿਦਾਨ, ਹਿੰਮਤ ਅਤੇ ਦੇਸ਼ ਦੇ ਪ੍ਰਤੀ ਸਮਰਪਣ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ।ਭਾਰਤੀ ਫੌਜੀ ਲੜਦਾ ਹੈ, ਇਸ ਲਈ ਨਹੀਂ ਦੇ ਉਹ ਆਪਣੇ ਸਾਹਮਣੇ ਵਾਲਿਆਂ ਤੋਂ ਨਫਰਤ ਕਰਦਾ ਹੈ, ਸਗੋ ਉਹ ਆਪਣੇ ਦੇਸ਼ਵਾਸੀਆਂ ਨਾਲ ਪਿਆਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਤਨ ‘ਤੇ ਮਿਟਨ ਵਾਲਿਆਂ ਦਾ ਇਹ ਰਾਸ਼ਟਰ ਸਦਾ ਹੀ ਕਰਜਦਾਰ ਅਤੇ ਸ਼ੁਕਰਗੁਜਾਰ ਰਹੇਗਾ।