ਲਖਨਊ, 24 ਮਈ 2020 – ਕੋਰੋਨਾ ਵਾਇਰਸ ਦੇ ਸਮੇਂ ਦੌਰਾਨ ਮਾਈਨਿੰਗ ਡਾਇਰੈਕਟਰ ਆਈ.ਏ.ਐੱਸ. ਰੌਸ਼ਨ ਜੇਕਬ ਦੀ ਅਗਵਾਈ ‘ਚ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਵਾਲਾ ਉੱਤਰ ਪ੍ਰਦੇਸ਼ (ਯੂਪੀ) ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਮਾਈਨਿੰਗ ਵਿਭਾਗ ਨੇ ਇਸ ਸਾਲ ਜਨਵਰੀ ‘ਚ 340 ਖਦਾਨਾਂ ਦੀ ਨਿਲਾਮੀ ਕੀਤੀ ਸੀ, ਪਰ ਇਨ੍ਹਾਂ ‘ਚ ਕੰਮ ਹੋਣਾ ਅਜੇ ਸ਼ੁਰੂ ਹੀ ਹੋਇਆ ਸੀ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ‘ਚ ਲਾਕ ਡਾਊਨ ਹੋ ਗਿਆ ਅਤੇ ਮਾਈਨਿੰਗ ਦਾ ਕੰਮ ਵੀ ਰੁਕ ਗਿਆ ਸੀ।
ਅਪ੍ਰੈਲ ਚ’ ਲਾਕਡਾਊਨ ਦਾ ਦੂਜਾ ਚਰਨ ਸ਼ੁਰੂ ਹੋਣ ਤੋਂ ਬਾਅਦ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਨੇ ਨਿਰਮਾਣ ਦੇ ਕੰਮ ਸ਼ੁਰੂ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਨਾਲ ਜੋੜਨ ਦਾ ਹੁਕਮ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਮਾਈਨਿੰਗ ਡਾਇਰੈਕਟਰ ਆਈ.ਏ.ਐੱਸ. ਰੌਸ਼ਨ ਜੇਕਬ ਦੀ ਦੇਖਰੇਖ ‘ਚ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਅਤੇ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਵਾਲਾ ਯੂਪੀ ਦੇਸ਼ ਦਾ ਪਹਿਲਾ ਸੂਬਾ ਬਣਿਆ।
ਮਾਈਨਿੰਗ ਡਾਇਰੈਕਟਰ ਆਈ.ਏ.ਐੱਸ. ਰੌਸ਼ਨ ਜੇਕਬ ਨੇ ਇਸ ਸਬੰਧੀ 17 ਅਪ੍ਰੈਲ ਨੂੰ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ 20 ਅਪ੍ਰੈਲ ਤੋਂ ਮਾਈਨਿੰਗਾਂ ‘ਚ ਕੰਮ ਸ਼ੁਰੂ ਹੋ ਗਿਆ ਸੀ। 20 ਦਿਨਾਂ ਦੇ ਅੰਦਰ-ਅੰਦਰ ਹੀ ਸੂਬੇ ਦੀਆਂ 95 ਫੀਸਦੀ ਮਾਈਨਿੰਗਾਂ ‘ਚ ਕੰਮ ਸ਼ੁਰੂ ਹੋ ਗਿਆ ਸੀ।