ਚੰਡੀਗੜ੍ਹ, 24 ਮਈ, 2020 : ਤਕਰੀਬਨ ਦੋ ਮਹੀਨਿਆਂ ਦੇ ਵਕਫੇ ਮਗਰੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ 25 ਮਈ 2020 ਨੂੰ ਉਡਾਣਾਂ ਸ਼ੁਰੂ ਹੋ ਜਾਣਗੀਆਂ ਤੇ ਸੋਮਵਾਰ ਤੋਂ ਪੜਾਅਵਾਰ 13 ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਹ ਫਲਾਈਟਾਂ ਸ੍ਰੀਨਗਰ, ਦਿੱਲੀ, ਮੁੰਬਈ, ਲੇਹ, ਬੰਗਲੌਰ, ਧਰਮਸ਼ਾਲਾ ਤੇ ਅਹਿਮਾਦਾਬਾਦ ਸੈਕਟਰਾਂ ਤੱਕ ਜਾਣਗੀਆਂ। ਚੰਡੀਗੜ੍ਹ ਏਅਰਪੋਰਟ ‘ਤੇ ਮੁਸਾਫਰਾਂ ਵਿਚਾਲੇ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ ਤੇ ਫਰਸ਼ ‘ਤੇ ਵਿਸ਼ੇਸ਼ ਨਿਸ਼ਾਨ ਲਗਾਏ ਗਏ ਹਨ ਤਾਂ ਜੋ ਮੁਸਾਫਰਾਂ ਵਿਚਾਲੇ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾ ਸਕੇ। ਯਾਤਰੀਆਂ ਦੇ ਬੈਠਣ ਦੀ ਵਿਵਸਥਾ ਵੀ ਇਸ ਅਨੁਸਾਰ ਹੀ ਕੀਤੀ ਗਈ ਹੈ। ਹਵਾਈ ਅੱਡੇ ‘ਤੇ ਤਾਇਨਾਤ ਸੀ ਆਈ ਐਸ ਐਫ ਦੇ ਸੁਰੱਖਿਆ ਅਮਲੇ ਨੂੰ ਵੀ ਪਲੈਕਸੀ ਗਲਾਸ ਸ਼ੀਟਾਂ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਕਿ ਉਹਨਾਂ ਦਾ ਫਿਜ਼ੀਕਲ ਕਾਂਟੈਕਟ ਨਾ ਹੋਕੇ ਤੇ ਸੁਰੱਖਿਆ ਬਰਕਰਾਰ ਰਹੇ।