ਜਕਾਰਤਾ – ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ ਵਿਚ ਇਕ ਕੋਲਾ ਖਾਨ ਵਿਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ| ਦੇਸ਼ ਦੀ ਐਮਰਜੈਂਸੀ ਏਜੰਸੀ ਦੇ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਮਲਬੇ ਵਿਚ ਫਸੀਆਂ ਲਾਸ਼ਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਬਹੁਤ ਮੁਸ਼ਕਿਲ ਨਾਲ ਕੱਢਿਆ ਗਿਆ| ਸੂਬਾ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਆਵਾਜਾਈ ਤੇ ਐਮਰਜੈਂਸੀ ਇਕਾਈ ਦੇ ਮੁਖੀ ਇਰਾਨਿਆਯਾਹ ਨੇ ਇਸ ਦੀ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਇਹ ਘਟਨਾ ਮੁਆਰਾ ਐਨਿਮ ਜ਼ਿਲ੍ਹੇ ਦੇ ਤੁਜੁੰਗ ਲਾਲੰਗ ਪਿੰਡ ਵਿਚ ਸਥਿਤ ਬਿਨਾ ਲਾਈਸੈਂਸ ਵਾਲੀ ਖਾਨ ਵਿਚ ਵਾਪਰੀ| ਸਥਾਨਕ ਮੀਡੀਆ ਮੁਤਾਬਕ 8 ਮੀਟਰ ਦੀ ਡੂੰਘਾਈ ਵਿਚ ਦੱਬ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋਈ| ਇਹ ਕੋਲਾ ਖਾਨ ਇਕ ਪਰੰਪਰਿਕ ਖਾਨ ਦੇ ਰੂਪ ਵਿਚ ਵੰਡੀ ਗਈ ਹੈ | ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਕੱਢਿਆ ਗਿਆ|