ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੀ ਅਨਾਜ ਮੰਡੀਆਂ ਵਿਚ ਫਸਲਾਂ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਫਸਲ ਦੀ ਕੀਮਤ ਵੀ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਪਾਈ ਜਾ ਰਹੀ ਹੈ| ਹੁਣ ਸਾਰਿਆਂ ਨੁੰ ਸਮਝ ਆ ਗਿਆ ਹੈ ਕਿ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਗੁਮਰਾਹ ਦੀ ਸਥਿਤੀ ਪੈਦਾ ਕਰਨਾ ਵਿਰੋਧੀਆਂ ਦਾ ਗਲਤ ਪ੍ਰਚਾਰ ਸੀ|ਡਿਪਟੀ ਮੁੱਖ ਮੰਤਰੀ ਅੱਜ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਵਜੀਰਾਬਾਦ ਵਿਚ ਇਕ ਨਿਜੀ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਣ ਦੇ ਬਾਅਦ ਮੀਡੀਆ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ|ਸ੍ਰੀ ਦੁਸ਼ਯੰਤ ਚੌਟਾਲਾ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਗੁਰੂਗ੍ਰਾਮ ਵਿਚ ਕੁੱਝ ਹੋਰ ਪਿੰਡਾਂ ਨੂੱ ਨਗਰ ਨਿਗਮ ਦੀ ਸੀਮਾ ਵਿਚ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਹੋਈ ਹੈ ਜਿਸ ‘ਤੇ ਆਪੱਤੀਆਂ ਮੰਗੀਆਂ ਗਈਆਂ ਹਨ| ਜੋ ਗ੍ਰਾਮ ਪੰਚਾਇਤ ਆਪਣੇ ਪਿੰਡ ਨੂੰ ਨਗਰ ਨਿਗਮ ਖੇਤਰ ਵਿਚ ਸ਼ਾਮਿਲ ਨਹੀਂ ਕਰਵਾਉਣਾ ਚਾਹੁੰਦੀ ਉਹ ਇਸ ਬਾਰੇ ਵਿਚ ਗ੍ਰਾਮ ਸਭਾ ਵਿਚ ਪ੍ਰਸਤਾਵ ਪਾਸ ਕਰਵਾ ਕੇ ਦੇਣ, ਉਸ ਦੇ ਬਾਅਦ ਸਰਕਾਰ ਕਾਰਵਾਈ ਕਰੇਗੀ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਪਿੰਡ ਨੂੰ ਜਬਰਦਸਤੀ ਨਗਰ ਨਿਗਮ ਖੇਤਰ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ|ਡਿਪਟੀ ਸੀਐਮ ਨੇ ਬਰੋਦਾ ਜਿਮਨੀ ਚੋਣ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਭਾਜਪਾ-ਜਜਪਾ ਗਠਜੋੜ ਦੇ ਉਮੀਦਵਾਰ ਦੀ ਜਿੱਤ ਦਾ ਦਾਵਾ ਕੀਤਾ ਅਤੇ ਕਿਹਾ ਕਿ ਇਸ ਵਾਰ ਜਿੱਤ ਦਾ ਅੰਤਰ ਜੀਂਦ ਜਿਮਨੀ ਚੋਣ ਤੋਂ ਵੀ ਵੱਧ ਰਹੇਗਾ, ਕਿਉਂਕਿ ਜੀਂਦ ਵਿਚ ਭਾਜਪਾ ਅਤੇ ਜਜਪਾ ਨੇ ਆਪਣੇ ਵੱਖ-ਵੱਖ ਉਮੀਦਵਾਰ ਉਤਾਰੇ ਸਨ|