ਚੰਡੀਗੜ – ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਨੇ ਬਹੁਤ ਘੱਟ ਸਮੇਂ ਵਿਚ ਹੀ ਤਕਨੀਕੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ ‘ਤੇ ਪਹਿਚਾਣ ਬਣਾਈ ਹੈ|ਸ੍ਰੀ ਆਰਿਆ ਅੱਜ ਯੂਨੀਵਰਸਿਟੀ ਦੀ ਸਿਲਵਰ ਜੈਯੰਤੀ ਸਮਾਰੋਹ ਮੌਕੇ ‘ਤੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਚੰਡੀਗੜ ਤੋਂ ਯੂਨੀਵਰਸਿਟੀ ਦੇ ਪ੍ਰੋਫੈਸਰ, ਅਧਿਆਪਕ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸਨ| ਉਨਾਂ ਨੇ ਯੂਨੀਵਰਸਿਟੀ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ‘ਤੇ ਸੂਬਾ ਵਾਸੀਆਂ ਤੇ ਯੂਨੀਵਰਸਿਟੀ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ| ਇਸ ਮੌਕੇ ‘ਤੇ ਰਾਜਪਾਲ ਦੀ ਸਕੱਤਰ ਡਾ. ਜੀ. ਅਨੁਪਮਾ ਵੀ ਮੌਜੂਦ ਸੀ|ਸ੍ਰੀ ਆਰਿਆ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਾਂਅ ਮਹਾਨ ਵਾਤਾਵਰਣ ਗੁਰੂ ਜੰਭੇਸ਼ਵਰ ਜੀ ਦੇ ਨਾਂਅ ‘ਤੇ ਰੱਖਿਆ ਗਿਆ ਹੈ| ਅੱਜ ਯੂਨੀਵਰਸਿਟੀ ਵਾਤਾਵਰਣ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਸਿਖਿਆ ਦੇ ਖੇਤਰ ਵਿਚ ਵੀ ਦੇਸ਼ ਅਤੇ ਸੂਬੇ ਦੇ ਵਿਦਿਆਰਥੀਆਂ ਨੂੱ ਗੁਣਵੱਤਾ ਦੀ ਸਿਖਿਆ ਉਪਲਬਧ ਕਰਵਾ ਰਹੀ ਹੈ| ਉਨਾਂ ਨੂੰ ਮਾਣ ਹੈ ਕਿ ਯੂਨੀਵਰਸਿਟੀ ਦੀ ਨੈਕ ਤੋਂ ਤਿੰਨ ਵਾਰ ਏ ਗ੍ਰੇਡ ਦੀ ਮਾਨਤਾ ਪ੍ਰਾਪਤ ਹੋਈ ਹੈ| ਦੇਸ਼ ਦੇ ਮੋਹਰੀ 100 ਯੂਨੀਵਰਸਿਟੀਆਂ ਵਿਚ ਦੋ ਵਾਰ ਸਥਾਨ ਮਿਲਿਆ ਹੈ| ਇੰਨਾ ਹੀ ਨਈਂ ਯੂਨੀਵਰਸਿਟੀਆਂ ਦੇ ਵੱਖ-ਵੱਖ ਵਿਭਾਗਾਂ ਰਾਹੀਂ ਕੌਮਾਂਤਰੀ ਪੱਧਰ ਦੀ ਮੈਗਜੀਨਾਂ ਵਿਚ 2700 ਤੋਂ ਵੀ ਵੱਧ ਖੋਜ-ਪੱਤਰ ਪ੍ਰਕਾਸ਼ਿਤ ਹੋਏ ਹਨ| ਇਹ ਸੱਭ ਯੂਨੀਵਰਸਿਟੀ ਦੇ ਪ੍ਰੋਫੈਸਰ, ਅਧਿਕਾਰੀ ਤੇ ਵਿਦਆਿਰਥੀਆਂ ਦੀ ਕੜੀ ਮਿਹਨਤ ਦਾ ਨਤੀਜਾ ਹੈ|ਸ੍ਰੀ ਆਰਿਆ ਨੇ ਕਿਹਾ ਕਿ ਯੂਨੀਵਰਸਿਟੀ ਤੋਂ 25 ਸਾਲ ਦਾ ਦੇ ਕਾਰਜਕਾਲ ਵਿਚ ਅਨੇਕ ਅਜਿਹੇ ਵਿਦਿਆਰਥੀ ਸਿਖਿਆ ਗ੍ਰਹਿਣ ਕਰ ਕੇ ਅੱਗੇ ਵਧੇ ਹਨ, ਜਿਨਾਂ ਨੇ ਵੱਖ-ਵੱਖ ਖੇਤਰ ਵਿਚ ਕਾਰਜ ਕਰਦੇ ਹੋਏ ਦੇਸ਼ ਰਾਜ ਅਤੇ ਇਸ ਯੂਨੀਵਰਸਿਟੀ ਦਾ ਨਾਂਅ ਰੋਸ਼ਨ ਕੀਤਾ ਹੈ| ਉਨਾਂ ਨੇ ਸਿਖਿਆ ਦੀ ਮਹਤੱਤਾ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਜਰੂਰੀ ਨਹੀਂ ਰੋਸ਼ਨੀ ਚਿਰਾਗ ਤੋਂ ਹੀ ਹੋਵੇ, ਸਿਖਿਆ ਤੋਂ ਵੀ ਘਰ ਰੋਸ਼ਨ ਹੁੰਦੇ ਹਨ| ਸਿਖਿਆ ਰਾਸ਼ਟਰ ਅਤੇ ਸਮਾਜ ਨਿਰਮਾਣ ਦੇ ਨਾਲ-ਨਾਲ ਵਿਅਕਤੀ ਦੇ ਵਿਕਾਸ ਦਾ ਆਧਾਰ ਹੁੰਦੀ ਹੈ| ਸਿਖਿਆ ਦੀ ਲੌ ਪੂਰੇ ਵਾਤਾਵਰਣ ਨੂੰ ਰੋਸ਼ਨ ਕਰਦੀ ਹੈ ਅਤੇ ਖੁਸ਼ਹਾਲੀ ਲਿਆਉਂਦੀ ਹੈ| ਸਿਖਿਆ ਦੇ ਪ੍ਰਚਾਰ-ਪ੍ਰਸਾਰ ਅਤੇ ਖੋਜ ਕੰਮਾਂ ਵਿਚ ਯੂਨੀਵਰਸਿਟੀਆਂ ਦਾ ਮਹਤੱਵਪੂਰਣ ਯੋਗਦਾਨ ਹੁੰਦਾ ਹੈ| ਸਿਖਿਆ ਦੇ ਪ੍ਰਚਾਰ-ਪ੍ਰਸਾਰ ਤੇ ਨੌਜੁਆਨਾਂ ਦੀ ਰੁਜਗਾਰ ਸਬੰਧੀ ਜਰੂਰਤਾਂ ਨੂੰ ਮੱਦੇਨਜਰ ਰੱਖਦੇ ਹੋਏ ਹਰਿਆਣਾ ਵਿਚ ਅਨੇਕ ਵਿਸ਼ਵ ਪੱਧਰ ਵਿਦਿਅਕ ਸੰਸਥਾਨ ਖੋਲੇ ਗਏ ਹਨ| ਸਾਲ 1966 ਵਿਚ ਜਦੋਂ ਹਰਿਆਣਾ ਰਾਜ ਦਾ ਗਠਨ ਹੋਇਆ, ਉਦੋਂ ਸਿਰਫ ਇਕ ਯੂਨੀਵਰਸਿਟੀ , ਕੁਰੂਕਸ਼ੇਤਰ ਯੂਨੀਵਰਸਿਟੀ ਹੀ ਸੀ| ਹੁਣ ਸੂਬੇ ਵਿਚ 43 ਯੂਨੀਵਰਸਿਟੀਆਂ ਖੁੱਲ ਚੁੱਕੀਆਂ ਹਨ|ਰਾਜਪਾਲ ਨੇ ਪੰਡਤ ਦੀਨਦਿਆਲ ਉਪਾਧਿਆਏ ਜੀ ਦੇ ਏਕਾਤਮਮਾਨਵਵਾਦ ਅਤੇ ਅੰਤੋਦੇਯ ਦੇ ਵਿਚਾਰ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਪਿੰਡ ਵਿਚ ਰਹਿਣ ਵਾਲੇ ਗਰੀਬ ਵਿਅਕਤੀ ਜੋ ਕਿ ਨਿਵਸਤਰ ਅਤੇ ਭੁੱਖੇ ਰਹਿੰਦੇ ਹਨ, ਨੂੰ ਵੀ ਸਿਖਿਆ ਪ੍ਰਦਾਨ ਕਰਨ ਦੇ ਮੌਕੇ ਉਪਲਬਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਉਹ ਵੀ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਦੇ ਸਕਣ| ਇਸ ਤਰਾ ਨਾਲ ਉਨਾਂ ਨੇ ਸੰਵਿਧਾਨ ਰੱਚਣ ਵਾਲੇ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਦੇ ਸਮਾਜਿਕ ਸਮਰਸਤਾ ਸਮਭਾਵ ਦਾ ਵੀ ਵਰਨਣ ਕੀਤਾ|ਸ੍ਰੀ ਆਰਿਆ ਨੇ ਐਜੂਕੇਸ਼ਨਿਸਟ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ 34 ਸਾਲ ਦੇ ਬਾਅਦ ਤਿਆਰ ਕੀਤੀ ਗਈ ਕੌਮੀ ਸਿਖਿਆ ਨੀਤੀ ਦੇ ਬਿਹਤਰ ਲਾਗੂ ਕਰਨ ਵਿਚ ਮਹਤੱਵਪੂਰਣ ਯੋਗਦਾਨ ਦੇਣ, ਜਿਸ ਨਾਲ ਸਿਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਹੋਣਗੇ ਅਤੇ ਦੇਸ਼ ਮੁੜ ਤੋਂ ਵਿਸ਼ਵਗੁਰੂ ਕਹਿਲਾਉਣ ਵਿਚ ਸਮਰੱਞ ਹੋਵੇਗਾ| ਇਸ ਮੌਕੇ ‘ਤੇ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਟੰਕੇਸ਼ਵਰ ਕੁਮਾਰ ਨੇ ਰਾਜਪਾਲ ਦਾ ਧੰਨਵਾਦ ਪ੍ਰਗਟਾਇਆ|