ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨ ਖੇਤੀ ਅਤੇ ਕਿਸਾਨੀ ਲਈ ਲਾਭਕਾਰੀ ਸਾਬਿਤ ਹੋਣਗੇ| ਕਿਸਾਨਾਂ ਨੂੰ ਇੰਨਾ ਕਾਨੂੰਨਾਂ ਤੋਂ ਘਬਰਾਉਂਣ ਦੀ ਜਰੂਰਤ ਨਹੀਂ ਹੈ| ਇਹੀ ਕਾਨੂੰਨ ਭਵਿੱਖ ਵਿਚ ਕਿਸਾਨਾਂ ਦੀ ਦਸ਼ਾ ਸੁਧਾਰਣ ਵਿਚ ਮੀਲ ਦਾ ਪੱਥਰ ਸਾਬਿਤ ਹੋਣਗੇ|ਸ੍ਰੀ ਦਲਾਲ ਨੇ ਇਹ ਗਲ ਅੱਜ ਜਿਲਾ ਜੀਂਦ ਵਿਚ ਆਯੋਜਿਤ ਦੂਜੇ ਰਾਜ ਪੱਧਰੀ ਖੁਸ਼ਹਾਲ ਕਿਸਾਨ-ਮਜਬੂਤ ਭਾਰਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਕਹੀ|ਉਨਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਸਕਾਰਾਤਮਕ ਬਦਲਾਅ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੀ ਹਨ| ਜਿਨਾਂ ਦੇ ਪਰਿਣਾਮਸਰੂਪ ਸੂਬੇ ਦੀ ਖੇਤੀਬਾੜੀ ਵਿਵਸਥਾ ਤੇਜੀ ਨਾਲ ਬਦਲ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ| ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ 500 ਕਿਸਾਨ ਉਤਪਾਦਕ ਸੰਗਠਨ (ਐਫਪੀਓ) ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ ਜੋ ਲਗਭਗ ਪੂਰਾ ਕਰ ਲਿਆ ਗਿਆ ਹੈ|ਸ੍ਰੀ ਦਲਾਲ ਨੇ ਕਿਹਾ ਕਿ ਐਫਪੀਓ ਇਕ ਅਜਿਹੀ ਵਿਵਸਥਾ ਹੈ ਜੋ ਕਿਸਾਨਾਂ ਤੋਂ ਫੱਲ, ਸਬਜੀ, ਫੁੱਲ, ਮੱਛੀ ਤੇ ਬਾਗਬਾਨੀ ਨਾਲ ਸਬੰਧਿਤ ਫਸਲਾਂ ਨੂੰ ਖਰੀਦ ਕੇ ਸਿੱਧੇ ਕੰਪਨੀਆਂ ਨੂੰ ਵੇਚਦੇ ਹਨ, ਜਿਸ ਨਾਲ ਕਿਸਾਨਾਂ ਨੂੰ ਵੱਧ ਆਮਦਨ ਪ੍ਰਾਪਤ ਹੁੰਦੀ ਹੈ| ਇੰਨਾਂ ਐਫਪੀਓ ਤੋਂ ਹੁਣ ਤਕ ਸੂਬੇ ਦੇ ਲਗਭਗ 80,000 ਕਿਸਾਨ ਜੁੜ ਕੇ ਲਾਭ ਪ੍ਰਾਪਤ ਕਰ ਰਹੇ ਹਨ| ਸੂਬਾ ਸਰਕਾਰ ਵੱਲੋਂ ਐਫਪੀਓ ਦਾ ਗ੍ਰੇਡੇਸ਼ਨ ਕਰਨ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ| ਹੁਣ ਸ਼ਾਨਦਾਰ ਕੰਮ ਕਰਨ ਵਾਲੇ ਐਫਪੀਓ ਨੂੰ ਸਟਾਰ ਰੇਟਿੰਗ ਵੀ ਦਿੱਤੀ ਜਾਵੇਗੀ| ਸੂਬੇ ਦੇ 90 ਐਫਪੀਓ ਅਜਿਹੇ ਹਨ ਜਿਨਾਂ ਨੇ ਆਪਣੇ ਦਫਤਰ ਵੀ ਸਥਾਪਿਤ ਕਰ ਲਏ ਹਨ ਉਨਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਬਨਣ ਨਾਲ ਕਿਸਾਨ ਆਪਣੇ ਖੇਤਰ-ਖਲਿਆਨ ਤੋਂ ਫਸਲ ਦੀ ਵਿਕਰੀ ਕਰ ਸਕੇਗਾ| ਦੂਜਾ ਫਾਇਦਾ ਇਹ ਮਿਲੇਗਾ ਆਪਣੀ ਫਸਲ ਦੇ ਦਾਮ ਖੁਦ ਨਿਰਧਾਰਿਤ ਕਰੇਗਾ ਅਤੇ ਆਪਣੀ ਮਰਜੀ ਨਾਲ ਕਿਸੇ ਵੀ ਮੰਡੀ ਵਿਚ ਆਪਣੀ ਫਸਲ ਵੀ ਵੇਚ ਸਕੇਗਾ ਅਤੇ ਕਿਸਾਨਾਂ ਨੂੰ ਫਸਲ ਵੇਚਣ ‘ਤੇ ਮਾਰਕਿਟ ਫੀਸ ਵੀ ਨਹੀਂ ਦੇਣੀ ਹੋਵੇਗੀ|