ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਪਹਿਲਾ ਸੈਂਕੜਾ ਲਗਾਉਂਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਸ਼ਨੀਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਧਵਨ ਨੇ 58 ਗੇਂਦਾਂ ‘ਚ ਅਜੇਤੂ 101 ਦੌੜਾਂ ਦਾ ਪਾਰੀ ਖੇਡੀ। ਇਸ ਜਿੱਤ ਦੇ ਨਾਲ ਹੀ ਦਿੱਲੀ ਦੀ ਟੀਮ 9 ਮੈਚਾਂ ‘ਚ 14 ਅੰਕਾਂ ਦੇ ਨਾਲ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।ਚੇਨਈ ਨੇ ਪੰਜ ਵਿਕਟਾਂ ‘ਤੇ 179 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਦਿੱਲੀ ਨੇ ਇਕ ਗੇਂਦ ਬਾਕੀ ਰਹਿੰਦੇ ਹੋਏ ਪੰਜ ਵਿਕਟਾਂ ‘ਤੇ 185 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਦਿੱਲੀ ਨੂੰ ਆਖਰੀ 2 ਓਵਰਾਂ ‘ਚ 21 ਦੌੜਾਂ ਦੀ ਜ਼ਰੂਰਤ ਸੀ ਪਰ ਸੈਮ ਕਿਊਰੇਨ ਨੇ 19ਵੇਂ ਓਵਰ ‘ਚ ਚਾਰ ਦੌੜਾਂ ਦਿੱਤੀਆਂ ਅਤੇ ਐਲੇਕਸ ਕੈਰੀ (04) ਦਾ ਵਿਕਟ ਹਾਸਲ ਕਰ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਡਵੇਨ ਬ੍ਰਾਵੋ ਜ਼ਖਮੀ ਹੋਣ ਦੇ ਕਾਰਨ ਮੈਦਾਨ ‘ਚ ਨਹੀਂ ਸੀ ਅਜਿਹੇ ‘ਚ ਕਪਤਾਨ ਧੋਨੀ ਨੇ ਆਖਰੀ ਓਵਰ ‘ਚ ਜਡੇਜਾ ਨੂੰ ਗੇਂਦ ਸੌਂਪੀ, ਜਿਸ ਦੇ ਵਿਰੁੱਧ ਅਕਸ਼ਰ ਪਟੇਲ ਨੇ ਤਿੰਨ ਛੱਕੇ ਲਗਾ ਕੇ ਦਿੱਲੀ ਦੀ ਜਿੱਤ ਪੱਕੀ ਕਰ ਦਿੱਤੀ। ਉਨ੍ਹਾਂ ਨੇ ਪੰਜ ਗੇਂਦਾਂ ‘ਚ ਅਜੇਤੂ 21 ਦੌੜਾਂ ਬਣਾਈਆਂ।ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਦੀਪਕ ਚਾਹਰ ਨੇ ਪਾਰੀ ਦੀ ਗੇਂਦ ਹੀ ਪ੍ਰਿਥਵੀ ਸ਼ਾਹ ਨੂੰ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਭੇਜ ਦਿੱਤਾ। ਧਵਨ ਨੇ ਤਿੰਨ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ ਆਪਣੀ ਸੈਂਕੜੇ ਵਾਲੀ ਪਾਰੀ ‘ਚ 14 ਚੌਕੇ ਲਗਾਏ ਅਤੇ ਇਕ ਛੱਕਾ ਲਗਾਇਆ।ਡੂ ਪਲੇਸਿਸ ਨੇ ਸ਼ੇਨ ਵਾਟਸਨ (36) ਦੇ ਨਾਲ ਦੂਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰ ਬਾਅਦ ਦੇ ਬੱਲੇਬਾਜ਼ਾਂ ਦੇ ਲਈ ਮਜ਼ਬੂਤ ਨੀਂਹ ਰੱਖੀ। ਚੇਨਈ ਦੇ ਲਈ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਉਸ ਸਮੇਂ ਗਲਤ ਲੱਗਿਆ ਜਦੋਂ ਨੌਜਵਾਨ ਤੇਜ਼ ਗੇਂਦਬਾਜ਼ ਤੁਸ਼ਾਰ ਪਾਂਡੇ ਨੇ ਸ਼ੁਰੂਆਤੀ ਓਵਰ ‘ਚ ਤਿੰਨ ਗੇਂਦਾਂ ‘ਤੇ ਹੀ ਚੇਨਈ ਦੇ ਸਲਾਮੀ ਬੱਲੇਬਾਜ਼ ਸੈਮ ਕਿਊਰੇਨ ਦਾ ਵਿਕਟ ਹਾਸਲ ਕੀਤਾ। ਡੂ ਪਲੇਸਿਸ ਨੇ 12ਵੇਂ ਓਵਰ ‘ਚ ਇਕ ਦੌੜਾਂ ਦੇ ਨਾਲ 39 ਗੇਂਦਾਂ ‘ਚ ਆਈ. ਪੀ. ਐੱਲ. ਦਾ 16ਵੇਂ ਅਤੇ ਮੌਜੂਦਾ ਸੈਸ਼ਨ ਦਾ ਚੌਥਾ ਅਰਧ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ ‘ਤੇ ਨੋਰਤਜੇ ਨੇ ਵਾਟਸਨ ਨੂੰ ਬੋਲਡ ਕਰ ਦੋਵਾਂ ਦੇ ਵਿਚ ਦੂਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ। ਵਾਟਸਨ ਨੇ 28 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।