ਫਿਰੋਜ਼ਪੁਰ – ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਅਤੇ ਏਐੱਸਆਈ ਰਜਿੰਦਰਪਾਲ ਅਤੇ ਰਾਜੇਸ਼ ਕੁਮਾਰ ਦੀ ਅਗਵਾਈ ਵਿਚ 9 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ। ਤਸਕਰ ਕ੍ਰਿਸ਼ਨ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਲਾਲੂ ਵਾਲਾ ਮੱਖੂ ਦੀ ਨਿਸ਼ਾਨਦੇਹੀ ‘ਤੇ ਸੀਆਈਏ ਸਟਾਫ ਦੀ ਪੁਲਿਸ ਨੇ ਡੀਐੱਸਪੀ ਇੰਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਢਿੱਲੋਂ ਦੀ ਮੌਜ਼ੂਦਗੀ ਵਿਚ 2 ਕਿਲੋ 150 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਐੱਸਐੱਸਪੀ ਸਰਦਾਰ ਸਿੰਘ ਢਿੱਲੋਂ ਅਤੇ ਐੱਸਪੀ ਇੰਵੈਸਟੀਗੇਸ਼ਨ ਮੁਖਤਿਆਰ ਰਾਏ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਅਤੇ ਏਐੱਸਆਈ ਰਜਿੰਦਰਪਾਲ ਦੀ ਅਗਵਾਈ ਵਿਚ ਤਸਕਰ ਕ੍ਰਿਸ਼ਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਫਿਰੋਜ਼ਪੁਰ ਭਾਰਤ ਪਾਕਿ ਬਾਰਡਰ ਦੀ ਪੀਓਪੀ ਲੱਖਾ ਸਿੰਘ ਵਾਲੀ ਦੇ ਏਰੀਆ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤੀ ਸੀ।ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਦੇ ਸਾਹਮਣੇ ਕ੍ਰਿਸ਼ਨ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੇ ਬੀਓਪੀ ਰਾਜੋ ਦੇ ਏਰੀਆ ਵਿਚ ਵੀ ਪਾਕਿਸਤਾਨ ਤੋਂ ਹੈਰੋਇਨ ਮੰਗ ਕੇ ਲੁਕਾਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਐੱਸਪੀ ਮੁਖਤਿਆਰ ਸਿੰਘ ਅਤੇ ਰਵਿੰਦਰ ਪਾਲ ਸਿੰਘ ਡੀਐੱਸਪੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਵੰਤ ਸਿੰਘ ਇੰਸਪੈਕਟਰ ਅਤੇ ਏਐੱਸਆਈ ਰਜਿੰਦਰ ਪਾਲ ਵੱਲੋਂ ਬੀਓਪੀ ਰਾਜੋ ਦੇ ਏਰੀਏ ਵਿਚ ਗੇਟ ਨੰਬਰ 143/ਐੱਮ ਦੇ ਨੇੜੇ ਝੋਨੇ ਦੇ ਖੇਤਾਂ ਵਿਚ ਲੁਕਾ ਕੇ ਰੱਖੀ ਗਈ 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ।ਉਨ੍ਹਾਂ ਨੇ ਦੱਸਿਆ ਕਿ ਤਸਕਰ ਕ੍ਰਿਸ਼ਨ ਸਿੰਘ ਦੇ ਪਾਕਿਸਤਾਨੀ ਤਸਕਰਾਂ ਦੇ ਨਾਲ ਸਬੰਧ ਹਨ ਅਤੇ ਸੀਈਓ ਸਟਾਫ ਫਿਰੋਜ਼ਪੁਰ ਦੀ ਪੁਲਿਸ ਇਸ ਤੋਂ ਹੁਣ ਤੱਕ 11 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕਰ ਚੁੱਕੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਤੀ ਕਰੀਬ 55 ਕਰੋੜ 75 ਲੱਖ ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਤਸਕਰ ਕ੍ਰਿਸ਼ਨ ਸਿੰਘ ਦੇ ਕੇਂਦਰੀ ਜੇਲ੍ਹ ਵਿਚ ਬੰਦ ਭਰਾ ਨੂੰ ਵੀ ਪ੍ਰਾਟੈਕਸ਼ਨ ਵਾਰੰਟ ‘ਤੇ ਲਿਆ ਕੇ ਉਸ ਤੋਂ ਪੁੱਛਗਿੱਛ ਕਰੇਗੀ ਕਿ ਪਾਕਿਸਤਾਨੀ ਤਸਕਰਾਂ ਤੋਂ ਹੁਣ ਤੱਕ ਕਿੰਨੀ ਹੈਰੋਇਨ ਮੰਗਵਾਈ ਜਾ ਚੁੱਕੀ ਹੈ ਅਤੇ ਇਹ ਹੈਰੋਇਨ ਕਿਥੇ ਭੇਜੀ ਜਾਣੀ ਸੀ